ਵਾਸ਼ਿੰਗਟਨ: ਅਮਰੀਕੀ ਕਾਰੋਬਾਰਾਂ ਦੇ ਇਕ ਗਰੁੱਪ ਨੇ ਅਮਰੀਕੀ ਨਾਗਰਿਕਤਾ ਤੇ ਆਵਾਸ ਸੇਵਾਵਾਂ ਖ਼ਿਲਾਫ਼ ਐਚ-1ਬੀ ਦੇ ਮਾਮਲੇ ਵਿਚ ਦਾਇਰ ਕੇਸ ਵਾਪਸ ਲੈਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਫੈਡਰਲ ਏਜੰਸੀ ਕੰਮ ਨਾਲ ਜੁੜੇ ਵੀਜ਼ਿਆਂ ਬਾਰੇ ਪਹਿਲਾਂ ਲਏ ਫ਼ੈਸਲਿਆਂ ਨੂੰ ਵਾਪਸ ਲੈਣ ਲਈ ਸਹਿਮਤ ਹੋ ਗਈ ਹੈ। ਮਾਰਚ ਮਹੀਨੇ ਅਮਰੀਕੀ ਆਵਾਸ ਕੌਂਸਲ ਨੇ ਸੱਤ ਕਾਰੋਬਾਰਾਂ ਵੱਲੋਂ ਏਜੰਸੀ ਖ਼ਿਲਾਫ਼ ਕੇਸ ਦਾਇਰ ਕੀਤਾ ਸੀ। ਅਮਰੀਕੀ ਅਥਾਰਿਟੀ ਨੇ ਪਹਿਲੀ ਅਕਤੂਬਰ ਤੋਂ ਬਾਅਦ ਦਾਖਲ ਕੀਤੀਆਂ ਐੱਚ-1ਬੀ ਅਰਜ਼ੀਆਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਸੀ। ਦਾਇਰ ਕੇਸ ਵਿਚ ਦੋਸ਼ ਲਾਇਆ ਗਿਆ ਸੀ ਕਿ ਅਮਰੀਕੀ ਏਜੰਸੀ ਨੇ ਚੋਣ ਕਰਨ ਦਾ ਸਹੀ ਬਦਲ ਨਹੀਂ ਦਿੱਤਾ ਹੈ। ਵਿਦੇਸ਼ੀ ਕਾਮੇ ਨੂੰ ਪਹਿਲੀ ਅਕਤੂਬਰ ਨੂੰ ਹੀ ਕੰਮ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਰੁਜ਼ਗਾਰਦਾਤਾ ਨੂੰ ਵੀ ਕੋਈ ਬਦਲ ਨਹੀਂ ਦਿੱਤਾ ਗਿਆ ਸੀ। -ਪੀਟੀਆਈ