ਬਰਲਿਨ: ਬਰਲਿਨ ’ਚ ਅੱਜ ਇੱਕ ਕਾਰ ਜਰਮਨੀ ਦੀ ਚਾਂਸਲਰ ਐਂਜਲਾ ਮਰਕਲ ਦੇ ਦਫ਼ਤਰ ਦੇ ਗੇਟ ਨਾਲ ਟਕਰਾ ਗਈ ਪਰ ਇਸ ਦੌਰਾਨ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਪੁਲੀਸ ਦੇ ਬੁਲਾਰੇ ਹਾਰਟਮੁਟ ਪਾਇਥ ਨੇ ਕਿਹਾ ਕਿ ਮੌਕੇ ’ਤੇ ਹਾਜ਼ਰ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰ ਦੇ ਇੱਕ ਪਾਸੇ ‘ਮੈਂ ਬੱਚਿਆਂ ਤੇ ਬਜ਼ੁਰਗਾਂ ਦੇ ਕਤਲ ਦੀ ਨਿੰਦਾ ਕਰਦਾ ਹਾਂ’ ਜਦਕਿ ਦੂਜੇ ਪਾਸੇ ‘ਸੰਸਾਰੀਕਰਨ ਦੀਆਂ ਨੀਤੀਆਂ ਬੰਦ ਕਰੋ’ ਲਿਖਿਆ ਹੋਇਆ ਸੀ।
-ਪੀਟੀਆਈ