ਵਾਸ਼ਿੰਗਟਨ, 7 ਫਰਵਰੀ
ਕੈਲੀਫੋਰਨੀਆ ਪ੍ਰਾਂਤ ਦੇ ਇੱਕ ਪ੍ਰਮੁੱਖ ਵਿਭਾਗ ਨੇ ਕਿਹਾ ਹੈ ਕਿ ਜਾਤੀ ਅਤੇ ਜਾਤੀ ਆਧਾਰਿਤ ਵਿਤਕਰਾ ਹਿੰਦੂਤਵ ਦਾ ਜ਼ਰੂਰੀ ਹਿੱਸਾ ਨਹੀਂ ਹੈ। ਉਨ੍ਹਾਂ ਸਿਲੀਕਾਨ ਵੈਲੀ ਦੀ ਟੈੱਕ ਕੰਪਨੀ ’ਤੇ ਵਿਤਕਰੇ ਦੇ ਦੋਸ਼ ਲਗਾਉਣ ਵਾਲੀ 2020 ਦੀ ਸ਼ਿਕਾਇਤ ’ਚ ਸੋਧ ਕੀਤੀ ਹੈ। ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਬਿਆਨ ਮੁਤਾਬਕ ਕੈਲੀਫੋਰਨੀਆ ਦੇ ਸਿਵਲ ਰਾਈਟਸ ਵਿਭਾਗ ਨੇ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਆਪਣੀ ਮਰਜ਼ੀ ਨਾਲ ਸਿਸਕੋ ਸਿਸਟਮਜ਼ ਵਿਰੁੱਧ ਸ਼ਿਕਾਇਤ ਵਿੱਚ ਸੋਧ ਕਰਨ ਲਈ ਇੱਕ ਮਤਾ ਪਾਇਆ ਸੀ ਜਿਸ ਵਿੱਚ ਕੰਪਨੀ ਵਿੱਚ ਜਾਤੀ ਵਿਤਕਰਾ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਹਿੰਦੂ-ਅਮਰੀਕਨਾਂ ਦੀ ਜਿੱਤ ਵਿੱਚ ਸੋਧੀ ਹੋਈ ਸ਼ਿਕਾਇਤ ਗਲਤ ਅਤੇ ਗੈਰ-ਸੰਵਿਧਾਨਕ ਦਾਅਵੇ ਖਾਰਜ ਕਰਦੀ ਹੈ ਕਿ ਜਾਤੀ ਅਤੇ ਜਾਤੀਗਤ ਭੇਦਭਾਵ ਹਿੰਦੂ ਧਾਰਮਿਕ ਸਿੱਖਿਆਵਾਂ ਅਤੇ ਅਮਲ ਦਾ ਜ਼ਰੂਰੀ ਹਿੱਸਾ ਹਨ। -ਪੀਟੀਆਈ