ਦੁਬਈ: ਕਰੋਨਾਵਾਇਰਸ ਕਾਰਨ ਭਾਰਤ ’ਚ ਫਸੇ 12 ਸਾਲ ਤੋਂ ਘੱਟ ਉਮਰ ਦੇ ਬੱਚੇ ਯੂਏਈ ’ਚ ਰਹਿੰਦੇ ਆਪਣੇ ਮਾਪਿਆਂ ਨਾਲ ਨਹੀਂ ਮਿਲ ਸਕਦੇ ਹਨ। ਮੀਡੀਆ ਰਿਪੋਰਟ ਮੁਤਾਬਕ ਕਈ ਏਅਰਲਾਈਨਾਂ ਨੇ ਇਕੱਲੇ ਬੱਚਿਆਂ ਨੂੰ ਜਹਾਜ਼ ’ਚ ਚੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਹੈ। ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਯੂਏਈ ਪਰਤਣ ਲਈ ਭਾਰਤ ਨੇ 12 ਜੁਲਾਈ ਤੋਂ 15 ਦਿਨਾਂ ਦਾ ਸਮਾਂ ਦਿੱਤਾ ਹੈ ਪਰ ਛੋਟੇ ਬੱਚਿਆਂ ਦੀ ਵਾਪਸੀ ਦੇ ਪਰਮਿਟ ਹੋਣ ਦੇ ਬਾਵਜੂਦ ਉਹ ਸਫ਼ਰ ਨਹੀਂ ਕਰ ਸਕਦੇ ਹਨ। ਦੁਬਈ ਆਧਾਰਿਤ ਮਹਿਲਾ ਪੂਨਮ ਸਪਰੇ ਨੇ ਕਿਹਾ ਕਿ ਊਸ ਦੀ ਧੀ ਤਿੰਨ ਮਹੀਨਿਆਂ ਤੋਂ ਭਾਰਤ ’ਚ ਫਸੀ ਹੋਈ ਹੈ ਪਰ ਪ੍ਰਵਾਨਗੀ ਦੇ ਬਾਵਜੂਦ ਏਅਰਲਾਈਨਜ਼ ਊਸ ਦੀ ਟਿਕਟ ਬੁੱਕ ਨਹੀਂ ਕਰ ਰਹੀਆਂ ਕਿਉਂਕਿ ਉਹ 12 ਸਾਲ ਤੋਂ ਘੱਟ ਉਮਰ ਦੀ ਹੈ। ਹੁਣ ਮਜਬੂਰੀ ’ਚ ਮਾਪਿਆਂ ਨੂੰ ਆਪਣੇ ਬੱਚੇ ਵਾਪਸ ਲਿਆਉਣ ਲਈ ਭਾਰਤ ਜਾਣਾ ਪੈ ਰਿਹਾ ਹੈ। -ਪੀਟੀਆਈ