ਪੇਈਚਿੰਗ, 26 ਅਪਰੈਲ
ਚੀਨ ਦੀ ਸਿਚੁਆਨ ਏਅਰਲਾਈਨਜ਼ ਨੇ ਭਾਰਤ ਲਈ ਆਪਣੀਆਂ ਸਾਰੀਆਂ ਕਾਰਗੋ (ਮਾਲਵਾਹਕ) ਉਡਾਣਾਂ ਅਗਲੇ 15 ਦਿਨਾਂ ਲਈ ਰੋਕ ਦਿੱਤੀਆਂ ਹਨ, ਜਿਸ ਨਾਲ ਨਿਜੀ ਕਾਰੋਬਾਰੀਆਂ ਵੱਲੋਂ ਲੋੜੀਂਦੇ ਆਕਸੀਜਨ ਕਾਂਸੰਟੇਟਰ ਅਤੇ ਹੋਰਨਾਂ ਮੈਡੀਕਲ ਸਾਜ਼ੋ ਸਾਮਾਨ ਦੀ ਸਪਲਾਈ ਦੀ ਸਮੱਸਿਆ ਖੜੀ ਹੋ ਗਈ ਹੈ। ਕੰਪਨੀ ਨੇ ਇਹ ਕਾਰਵਾਈ ਚੀਨ ਸਰਕਾਰ ਵੱਲੋਂ ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਨੂੰ ‘ਸਹਿਯੋਗ ਅਤੇ ਮਦਦ’ ਦੀ ਪੇਸ਼ਕਸ਼ ਕੀਤੇ ਜਾਣ ਦੇ ਬਾਜਜੂਦ ਕੀਤੀ ਹੈ। ਸਿਚੁਆਨ ਏਅਰਲਾਈਨਜ਼ ਦੀ ਭਾਈਵਾਲ ਸਿਚੁਆਨ ਚੁਆਨਹਾਂਗ ਲੌਜਿਸਟਿਕ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਸ਼ਿਯਾਨ-ਦਿੱਲੀ ਸਮੇਤ ਛੇ ਮਾਰਗਾਂ ’ਤੇ ਆਪਣੀ ਕਾਰਗੋ ਸੇਵਾ ਮੁਲਤਵੀ ਕਰ ਰਹੀ ਹੈ। -ਏਜੰਸੀ