ਵਾਸ਼ਿੰਗਟਨ: ਚੀਨ ਵਲੋਂ ਭਾਰਤ ਸਣੇ ਆਪਣੇ ਗੁਆਂਢੀ ਮੁਲਕਾਂ ਖ਼ਿਲਾਫ਼ ਹਮਲਾਵਰ ਰੁਖ਼ ਅਪਨਾਊਣ ਦੀ ਨਿੰਦਾ ਕਰਦਿਆਂ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਪੇਈਚਿੰਗ ਇਸ ਤਰ੍ਹਾਂ ਹਿਮਾਲਿਆ ਦੇ ਮੁਲਕਾਂ ਨਾਲ ਧੱਕੇਸ਼ਾਹੀ ਨਹੀਂ ਕਰ ਸਕਦਾ। ਲੰਡਨ ਵਿੱਚ ਪ੍ਰੈੱਸ ਕਾਨਫਰੰਸ ਮੌਕੇ ਪੌਂਪੀਓ ਨੇ ਕਿਹਾ ਕਿ ਊਨ੍ਹਾਂ ਵਲੋਂ ਆਪਣੇ ਬਰਤਾਨਵੀ ਹਮਰੁਤਬਾ ਡੌਮਨਿਕ ਰਾਬ ਨਾਲ ਕੀਤੀਆਂ ਚਰਚਾਵਾਂ ਵਿੱਚ ਚੀਨ ਦਾ ਮੁੱਦਾ ਅਹਿਮ ਸੀ। ਊਨ੍ਹਾਂ ਦੱਸਿਆ ਕਿ ਊਨ੍ਹਾਂ ਨੇ ਚੀਨ ਦੀਆਂ ਕਈ ਕਾਰਵਾਈਆਂ ਜਿਵੇਂ ਹਾਂਗਕਾਂਗ ਦੀ ਆਜ਼ਾਦੀ ਖੋਹਣ, ਦੱਖਣੀ ਚੀਨ ਸਾਗਰ ਵਿੱਚ ਫੌਜਾਂ ਭੇਜਣ, ਆਪਣੇ ਗੁਆਂਢੀ ਮੁਲਕਾਂ ਨਾਲ ਧੱਕੇਸ਼ਾਹੀ ਕਰਨ ਅਤੇ ਭਾਰਤ ਨਾਲ ਹਿੰਸਕ ਝੜਪਾਂ ਆਦਿ ਬਾਰੇ ਚਰਚਾ ਕੀਤੀ। -ਪੀਟੀਆਈ