ਪੇਈਚਿੰਗ, 13 ਅਗਸਤ
ਚੀਨ ਨੇ ਭਾਰਤ ਤੋਂ ਦਰਾਮਦ ਹੋਣ ਵਾਲੀ ਸਿੰਗਲ ਮੋਡ ਆਪਟੀਕਲ ਫਾਈਬਰ ’ਤੇ ਅਗਲੇ ਪੰਜ ਸਾਲਾਂ ਲਈ ਐੈਂਟੀ ਡੰਪਿੰਗ ਡਿਊਟੀ ਵਧਾ ਦਿੱਤੀ ਹੈ। ਚੀਨ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਸ਼ੁੱਕਰਵਾਰ ਤੋਂ ਅਮਲ ਵਿੱਚ ਆ ਜਾਵੇਗਾ।
ਚੀਨ ਦੇ ਅਧਿਕਾਰਤ ਮੀਡੀਆ ਦੀ ਰਿਪੋਰਟ ਮੁਤਾਬਕ ਅਗਲੇ ਪੰਜ ਸਾਲ ਭਾਰਤੀ ਦਰਾਮਦਾਂ ’ਤੇ ਲੱਗਣ ਵਾਲੀ ਟੈਕਸ ਡਿਊਟੀ 7.4 ਫੀਸਦ ਤੋਂ 30.6 ਫੀਸਦ ਦਰਮਿਆਨ ਰਹੇਗੀ ਤੇ ਟੈਕਸ ਦਰ ਵਿਸ਼ੇਸ਼ ਕਰਕੇ ਭਾਰਤੀ ਮੈਨੂਫੈਕਚਰਾਂ ’ਤੇ ਨਿਰਭਰ ਕਰੇਗੀ। ਚੀਨੀ ਵਣਜ ਮੰਤਰਾਲੇ ਨੇ ਇਹ ਫੈਸਲਾ ਐਂਟੀ ਡੰਪਿੰਗ ਮਾਪਦੰਡਾਂ ਨੂੰ ਖ਼ਤਮ ਕੀਤੇ ਜਾਣ ਦੀ ਸੂਰਤ ਵਿੱਚ ਚੀਨੀ ਸਨਅਤਾਂ ਨੂੰ ਹੋਣ ਵਾਲੇ ਸੰਭਾਵੀ ਨੁਕਸਾਨ ਦੇ ਮੱਦੇਨਜ਼ਰ ਲਿਆ ਹੈ।
-ਪੀਟੀਆਈ