ਪੇਈਚਿੰਗ: ਚੀਨ ਨੇ ਅਰੁਣਾਚਲ ਪ੍ਰਦੇਸ਼ ਵਿੱਚ ਪੈਂਦੀ ਭਾਰਤੀ ਸਰਹੱਦ ਨੇੜੇ ਸਥਿਤ ਆਪਣੇ ਦੱਖਣ-ਪੱਛਮੀ ਸੂਬੇ ਦੇ ਸਿਚੁਆਨ ਅਤੇ ਤਿੱਬਤ ’ਚ ਪੈਂਦੇ ਲਿੰਝੀ ਵਿਚਾਲੇ ਸਿਚੁਆਨ-ਤਿੱਬਤ ਰੇਲ ਮਾਰਗ ਦਾ ਨਿਰਮਾਣ ਕਾਰਜ ਸ਼ੁਰੂ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਇਹ ਜਾਣਕਾਰੀ ਅਧਿਕਾਰਤ ਮੀਡੀਆ ਨੇ ਦਿੱਤੀ। ਚੀਨੀ ਰੇਲਵੇ ਨੇ ਬੀਤੇ ਦਿਨ ਸਿਚੁਆਨ-ਤਿੱਬਤ ਰੇਲ ਮਾਰਗ ਦੇ ਯਾਨ-ਲਿੰਝੀ ਸੈਕਸ਼ਨ ਲਈ ਦੋ ਸੁਰੰਗਾਂ ਤੇ ਇਕ ਪੁਲ ਦੇ ਨਿਰਮਾਣ ਅਤੇ ਬਿਜਲੀ ਸਪਲਾਈ ਪ੍ਰਾਜੈਕਟ ਲਈ ਟੈਂਡਰਾਂ ਦੇ ਨਤੀਜਿਆਂ ਦਾ ਐਲਾਨ ਕੀਤਾ। ਇਸ ਤੋਂ ਸੰਕੇਤ ਮਿਲਦੇ ਹਨ ਕਿ ਇਸ ਪ੍ਰਾਜੈਕਟ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਵਾਲਾ ਹੈ। ਸਰਕਾਰੀ ਮੀਡੀਆ ਅਨੁਸਾਰ ਚਿੰਘਾਈ-ਤਿੱਬਤ ਰੇਲ ਮਾਰਗ ਤੋਂ ਬਾਅਦ ਤਿੱਬਤ ਵਿੱਚ ਇਹ ਇਸ ਤਰ੍ਹਾਂ ਦਾ ਇਹ ਦੂਜਾ ਪ੍ਰਾਜੈਕਟ ਹੈ। -ਪੀਟੀਆਈ