ਪੇਈਚਿੰਗ: ਚੀਨ ਦੀ ਆਰਥਿਕ ਵਿਕਾਸ ਦਰ ਪਿਛਲੀ ਤਿਮਾਹੀ ਦੇ ਮੁਕਾਬਲੇ ਜੂਨ ਵਿੱਚ ਖ਼ਤਮ ਹੋਈ ਤਿਮਾਹੀ ਦੌਰਾਨ 2.6 ਫ਼ੀਸਦੀ ਸੁੰਗੜ ਗਈ ਹੈ। ਹਾਲਾਂਕਿ, ਸਰਕਾਰ ਦਾ ਕਹਿਣਾ ਹੈ ਕਿ ਕਾਰੋਬਾਰੀ ਸਰਗਰਮੀਆਂ ਮੁੜ ਤੋਂ ਸ਼ੁਰੂ ਹੋਣ ਮਗਰੋਂ ਅਰਥਵਿਵਸਥਾ ਮੁੜ ਪੈਰਾਂ ਸਿਰ ਹੋ ਰਹੀ ਹੈ। ਚੀਨ ਸਰਕਾਰ ਦੇ ਅਧਿਕਾਰਤ ਅੰਕੜਿਆਂ ਮੁਤਾਬਕ, ਜਨਵਰੀ-ਮਾਰਚ ਤਿਮਾਹੀ ਦੇ ਮੁਕਾਬਲੇ ਅਪਰੈਲ-ਜੂਨ ਤਿਮਾਹੀ ਵਿੱਚ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਦੀ ਵਿਕਾਸ ਦਰ 2.6 ਫ਼ੀਸਦੀ ਤੱਕ ਸੁੰਗੜ ਗਈ। ਸਾਲ 2022-23 ਦੀ ਜਨਵਰੀ-ਮਾਰਚ ਤਿਮਾਹੀ ਵਿੱਚ ਵਿਕਾਸ ਦਰ 1.4 ਫ਼ੀਸਦੀ ਰਹੀ ਸੀ। -ਪੀਟੀਆਈ