ਪੇਈਚਿੰਗ, 15 ਮਈ
ਚੀਨ ਦੇ ਪੁਲਾੜ ਏਜੰਸੀ ਚਾਈਨਾ ਨੈਸ਼ਨਲ ਸਪੇਸ ਐਡਮਿਨਸਟ੍ਰੇਸ਼ਨ (ਸੀਐੱਨਐੱਸਏ) ਨੇ ਅੱਜ ਸਵੇਰੇ ਪੁਸ਼ਟੀ ਕੀਤੀ ਹੈ ਕਿ ਮੰਗਲ ਗ੍ਰਹਿ ਲਈ ਦੇਸ਼ ਦਾ ਪਹਿਲਾ ਰੋਵਰ ਲੈ ਕੇ ਪੁਲਾੜ ਵਾਹਨ ਲਾਲ ਗ੍ਰਹਿ ’ਤੇ ਉਤਰ ਗਿਆ ਹੈ। ਇਸ ਦੇ ਨਾਲ ਚੀਨ ਮੰਗਲ ਗ੍ਰਹਿ ’ਤੇ ਰੋਵਰ ਉਤਾਰਨ ਵਾਲੇ ਅਮਰੀਕਾ ਤੋਂ ਬਾਅਦ ਦੁਨੀਆ ਦਾ ਦੂਜਾ ਮੁਲਕ ਬਣ ਗਿਆ ਹੈ।