ਪੇਈਚਿੰਗ: ਚੀਨ ਭਲਕੇ ਆਪਣੇ ਉਸਾਰੀ ਅਧੀਨ ਪੁਲਾੜ ਸਟੇਸ਼ਨ ‘ਤੇ ਤਿੰਨ ਪੁਲਾੜ ਯਾਤਰੀਆਂ ਨੂੰ ਭੇਜੇਗਾ। ਅਮਰੀਕਾ ਨਾਲ ਵੱਧ ਰਹੇ ਮੁਕਾਬਲੇ ਵਿਚਾਲੇ ਚੀਨ ਨੇ ਚੰਦਰਮਾ ਲਈ ਮਨੁੱਖੀ ਮਿਸ਼ਨ ਦੀਆਂ ਯੋਜਨਾਵਾਂ ਬਾਰੇ ਵੀ ਦੱਸਿਆ ਹੈ। ‘ਸ਼ੇਨਝੋਊ-15’ ਸਪੇਸਸ਼ਿਪ ਨੂੰ ਚੀਨ ਦੇ ਜਿਊਕੁਆਨ ਸੈਟੇਲਾਈਟ ਕੇਂਦਰ ਤੋਂ ਲਾਂਚ ਕੀਤਾ ਜਾਵੇਗਾ। ਚੀਨ ਦੀ ਪੁਲਾੜ ਏਜੰਸੀ ਨੇ ਦੱਸਿਆ ਕਿ ਪੁਲਾੜ ਜਹਾਜ਼ ਤਿੰਨ ਯਾਤਰੀਆਂ ਨੂੰ ਲਿਜਾਏਗਾ। ਯਾਤਰੀ ਕਰੀਬ ਛੇ ਮਹੀਨਿਆਂ ਤੱਕ ਪੰਧ ਵਿਚ ਰਹਿਣਗੇ ਤੇ ਇਸ ਦੌਰਾਨ ਲੋਅ-ਆਰਬਿਟ ਸਪੇਸ ਸਟੇਸ਼ਨ ਦੀ ਉਸਾਰੀ ਦਾ ਕੰਮ ਕਰਨਗੇ। ਲਾਂਚ ਲੌਂਗ ਮਾਰਚ-2ਐਫ ਰਾਕੇਟ ਰਾਹੀਂ ਹੋਵੇਗਾ। ਪੰਧ ਉਤੇ ਕਾਇਮ ਰਹਿਣ ਦੌਰਾਨ ਕਾਰਗੋ ਜਹਾਜ਼ ਵੀ ਪੁਲਾੜ ਕੇਂਦਰ ‘ਤੇ ਜਾਵੇਗਾ। -ਪੀਟੀਆਈ