ਕਾਠਮੰਡੂ, 29 ਦਸੰਬਰ
ਚੀਨ ਦੀ ਕਮਿਊਨਿਸਟ ਪਾਰਟੀ ਦੇ ਉੱਪ ਮੰਤਰੀ ਗੁਓ ਯੇਜ਼ੂ ਨੇ ਅੱਜ ਮੁੱਖ ਵਿਰੋਧੀ ਧਿਰ ਨੇਪਾਲੀ ਕਾਂਗਰਸ ਦੇ ਮੁਖੀ ਸ਼ੇਰ ਬਹਾਦੁਰ ਦਿਉਬਾ ਨਾਲ ਮੁਲਾਕਾਤ ਕੀਤੀ ਤੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਵੱਲੋਂ ਸੰਸਦ ਭੰਗ ਕੀਤੇ ਜਾਣ ਮਗਰੋਂ ਦੇਸ਼ ’ਚ ਬਣੇ ਸਿਆਸੀ ਹਾਲਾਤ ’ਤੇ ਚਰਚਾ ਕੀਤੀ। ਨੇਪਾਲ ਦੇ ਅਸਥਾਈ ਵਿਦੇਸ਼ ਮੰਤਰੀ ਨਰਾਇਣ ਖੜਕਾ ਨੇ ਦੱਸਿਆ ਕਿ ਗੁਓ ਦੀ ਅਗਵਾਈ ਹੇਠਲੇ ਚਾਰ ਮੈਂਬਰੀ ਵਫ਼ਦ ਅਤੇ ਸਾਬਕਾ ਪ੍ਰਧਾਨ ਮੰਤਰੀ ਦਿਉਬਾ ਵਿਚਾਲੇ ਨੇਪਾਲ ਤੇ ਚੀਨ ਦੇ ਰਿਸ਼ਤਿਆਂ ਬਾਰੇ ਮੀਟਿੰਗ ਹੋਈ। ਦਿਉਬਾ ਦੇ ਵਿਦੇਸ਼ ਮਾਮਲਿਆਂ ਬਾਰੇ ਸਾਬਕਾ ਸਲਾਹਕਾਰ ਦਿਨੇਸ਼ ਭੱਟਾਰਾਈ ਨੇ ਦੱਸਿਆ ਕਿ ਗੁਓ ਨੇ ਦਿਉਬਾ ਨੂੰ ਚੀਨੀ ਕਮਿਊਨਿਸਟ ਪਾਰਟੀ ਦੀ 100ਵੀਂ ਵਰ੍ਹੇਗੰਢ ਸਮਾਗਮ ’ਚ ਸ਼ਾਮਲ ਹੋਣ ਲਈ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਸੱਦਾ ਵੀ ਦਿੱਤਾ।
-ਪੀਟੀਆਈ