ਪੇਈਚਿੰਗ, 6 ਦਸੰਬਰ ਚੀਨੀ ਪੁਲਾੜ ਵਾਹਨ ਨੇ ਚੰਦ ਦੇ ਨਮੂਨਿਆਂ ਨੂੰ ਧਰਤੀ ਉੱਤੇ ਲਿਆਉਣ ਦੀ ਤਿਆਰੀ ਵਿੱਚ ਐਤਵਾਰ ਨੂੰ ਚੰਦ ਦੇ ਪੱਥਰ ਇੱਕ ਹੋਰ ਆਰਬਿਟ ਵਿੱਚ ਭੇਜੇ। ਅਜਿਹੀ ਕੋਸ਼ਿਸ਼ ਲਗਭਗ 45 ਸਾਲਾਂ ਵਿਚ ਪਹਿਲੀ ਵਾਰ ਕੀਤੀ ਜਾ ਰਹੀ ਹੈ। ਜੇ ‘ਚਾਂਗ ਏ’ ਪੁਲਾੜ ਵਾਹਨ ਦਾ ਇਹ ਮਿਸ਼ਨ ਸਫਲ ਰਿਹਾ ਤਾਂ ਅਮਰੀਕਾ ਅਤੇ ਸਾਬਕਾ ਸੋਵੀਅਤ ਯੂਨੀਅਨ ਤੋਂ ਬਾਅਦ ਚੀਨ ਧਰਤੀ ਉੱਤੇ ਚੰਦ ਦੀ ਚੱਟਾਨ ਲਿਆਉਣ ਵਾਲਾ ਤੀਜਾ ਦੇਸ਼ ਬਣ ਜਾਵੇਗਾ।