ਪੇਈਚਿੰਗ, 27 ਅਕਤੂਬਰ
ਚੀਨ ਟੈਲੀਕਾਮ ਲਿਮਟਿਡ ਦੇ ਇਕ ਯੂਨਿਟ ਨੂੰ ਸੁਰੱਖਿਆ ਕਾਰਨਾਂ ਕਰਕੇ ਅਮਰੀਕਾ ਦੀ ਮਾਰਕੀਟ ਵਿੱਚੋਂ ਬਾਹਰ ਨਿਕਲਣ ਦੇ ਹੁਕਮ ਦਿੱਤੇ ਗਏ ਹਨ। ਅਮਰੀਕਾ ਦੇ ਫੈਡਰਲ ਕਮਿਊਨਿਕੇਸ਼ਨਜ਼ ਕਮਿਸ਼ਨ (ਐੱਫਸੀਸੀ) ਨੇ ਮੰਗਲਵਾਰ ਨੂੰ ਇਨ੍ਹਾਂ ਹੁਕਮਾਂ ਨੂੰ ਸੁਣਾਉਂਦਿਆਂ ਕਿਹਾ ਕਿ ਚੀਨ ਟੈਲੀਕਾਮ (ਅਮਰੀਕਾ) ਕਾਰਪੋਰੇਸ਼ਨ ਨੂੰ ਅਗਲੇ 60 ਦਿਨਾਂ ਵਿੱਚ ਯੂਐੱਸਏ ਵਿੱਚ ਘਰੇਲੂ ਤੇ ਕੌਮਾਂਤਰੀ ਸਰਵਿਸ ਬੰਦ ਕਰਨੀ ਪਏਗੀ। ਐੱਫਸੀਸੀ ਨੇ ਖ਼ਦਸ਼ਾ ਜਤਾਇਆ ਕਿ ਚੀਨ ਆਪਣੀ ਇਸ ਕੰਪਨੀ ਰਾਹੀਂ ਅਮਰੀਕਾ ਦੇ ਸੰਚਾਰ ਸਿਸਟਮ ਵਿੱਚ ਰੁਕਾਵਟਾਂ ਪੈਦਾ ਕਰ ਸਕਦਾ ਹੈ ਜਾਂ ਅਮਰੀਕਾ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਸਕਦਾ ਹੈ। -ਏਪੀ