ਨਵੀਂ ਦਿੱਲੀ, 3 ਜੂਨ
ਕੈਰੇਬਿਆਈ ਦੇਸ਼ ਦੀ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਨੂੰ ਡੌਮਿਨਿਕਾ ਤੋਂ ਸਿੱਧਾ ਉਸ ਦੇ ਪਿਤਰੀ ਦੇਸ਼ ਭਾਰਤ ਭੇਜਿਆ ਜਾਵੇਗਾ। ਬੁੱਧਵਾਰ ਹੋਈ ਕੈਬਨਿਟ ਮੀਟਿੰਗ ਦੀ ਕਾਪੀ ਮੀਡੀਆ ਜ਼ਰੀਏ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਚੋਕਸੀ ਹੁਣ ਡੌਮਿਨਿਕਾ ਲਈ ਸਮੱਸਿਆ ਬਣ ਗਿਆ ਹੈ ਜੇ ਚੋਕਸੀ ਵਾਪਸ ਐਂਟੀਗੁਆ ਤੇ ਬਾਰਬੁਡਾ ਲਿਆਂਦਾ ਜਾਂਦਾ ਹੈ ਤਾਂ ਇਸੀ ਸਮੱਸਿਆ ਦਾ ਇਸ ਦੇਸ਼ ਨੂੰ ਸਾਹਮਣਾ ਕਰਨਾ ਪਵੇਗਾ। ਦੱਸਣਯੋਗ ਹੈ ਕਿ ਚੋਕਸੀ ਪੰਜਾਬ ਨੈਸ਼ਨਲ ਬੈਂਕ ਦੇ 13500 ਕਰੋੜ ਦੇ ਕਰਜ਼ ਘੁਟਾਲੇ ਵਿਚ ਭਾਰਤ ਨੂੰ ਲੋੜੀਂਦਾ ਹੈ।-ਏਜੰਸੀ