ਮੈਡਰਿਡ: ਸਪੇਨੀ ਟਾਪੂ ਲਾ ਪਾਲਮਾ ਉਤੇ 4.5 ਤੀਬਰਤਾ ਵਾਲੇ ਲਗਾਤਾਰ ਦੋ ਭੂਚਾਲ ਆਉਣ ਕਾਰਨ ਹਲਚਲ ਵੱਧ ਗਈ ਹੈ। ਵਿਗਿਆਨੀਆਂ ਨੇ ਉੱਬਲ ਰਹੇ ਜਵਾਲਾਮੁਖੀ ਵਿਚੋਂ ਨਿਕਲ ਰਹੀਆਂ ਪਿਘਲੀਆਂ ਚੱਟਾਨਾਂ ਦੀ ਤੁਲਨਾ ‘ਲਾਵੇ ਦੀ ਸੁਨਾਮੀ’ ਨਾਲ ਕੀਤੀ ਹੈ। ਲਾ ਪਾਲਮਾ ਉੱਤਰ-ਪੱਛਮੀ ਅਫਰੀਕਾ ਨਾਲ ਲੱਗਦੇ ਕੈਨੇਰੀ ਟਾਪੂ ਦਾ ਹਿੱਸਾ ਹੈ। ਜਵਾਲਾਮੁਖੀ 19 ਸਤੰਬਰ ਤੋਂ ਸਰਗਰਮ ਹੈ। ਲਾਵਾ ਐਟਲਾਂਟਿਕ ਮਹਾਸਾਗਰ ਵਿਚ ਡਿੱਗ ਰਿਹਾ ਹੈ ਤੇ ਇਲਾਕੇ ਵਿਚੋਂ ਕਰੀਬ 300 ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਉਤੇ ਭੇਜਿਆ ਗਿਆ ਹੈ। ਹੁਣ ਤੱਕ ਇੱਥੋਂ ਕਰੀਬ 1200 ਲੋਕਾਂ ਨੂੰ ਕੱਢਿਆ ਜਾ ਚੁੱਕਾ ਹੈ। ਇਸ ਟਾਪੂ ਉਤੇ ਕਰੀਬ 85,000 ਲੋਕ ਰਹਿੰਦੇ ਹਨ। ਟਾਪੂ ਦੀ ਜ਼ਿਆਦਾਤਰ ਆਰਥਿਕਤਾ ਖੇਤੀ ਤੇ ਸੈਰ-ਸਪਾਟੇ ਉਤੇ ਆਧਾਰਿਤ ਹੈ। -ਏਪੀ