ਵਾਸ਼ਿੰਗਟਨ: ਅਮਰੀਕੀ ਰਸ਼ਟਰਪਤੀ ਜੋਅ ਬਾਇਡਨ ਨੇ ਡੈਮੋਕਰੈਟਿਕ ਕਾਨੂੰਨਘਾੜਿਆਂ ਨੂੰ ਆਪਣੀ 1.9 ਖਰਬ ਡਾਲਰ ਦੀ ਕੋਵਿਡ ਬਚਾਓ ਯੋਜਨਾ ’ਤੇ ‘ਤੇਜ਼ੀ ਨਾਲ ਕੰਮ’ ਲਈ ਉਤਸ਼ਾਹਿਤ ਕੀਤਾ ਹੈ। ਪਰ ਨਾਲ ਹੀ ਉਨ੍ਹਾਂ ਨੇ 14 ਸੌ ਡਾਲਰ ਦੀ ਪ੍ਰਸਤਾਵਿਤ ਸਿੱਧੀ ਅਦਾਇਗੀ ਨੂੰ ਘੱਟ ਆਮਦਨ ਪੱਧਰ ਵਾਲੇ ਅਮਰੀਕੀਆਂ ਤਕ ਸੀਮਤ ਕਰਨ ਦੇ ਵੀ ਸੰਕੇਤ ਵੀ ਦਿੱਤੇ। ਬਾਇਡਨ ਨੇ ਬੁੱਧਵਾਰ ਕਾਨੂੰਨਘਾੜਿਆਂ ਨੂੰ ਕਿਹਾ, ‘ਦੇਸ਼ ਵਿੱਚ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਹਨ। ਸਾਨੂੰ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ।’ ਅਮਰੀਕਾ ਦੇ ਪ੍ਰਤੀਨਿਧ ਸਦਨ ਵੱਲੋਂ ਬੁੱਧਵਾਰ ਨੂੰ ਰਿਪਬਲਕਨ ਦੇ ਸਮਰਥਨ ਤੋਂ ਬਿਨਾਂ ਹੀ ਇੱਕ ਬਜਟ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ ਜੋ ਸੰਸਦ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਉਕਤ 1.9. ਖਰਬ ਡਾਲਰ ਦੇ ਕੋਵਿਡ-19 ਰਾਹਤ ਪੈਕੇਜ ਨੂੰ ਪਾਸ ਕਰਨ ਦੀ ਆਗਿਆ ਦੇਵੇਗਾ।
-ਏਪੀ