ਪੇਈਚਿੰਗ, 13 ਮਾਰਚ
ਚੀਨ ਨੇ ਇਸ ਵਰ੍ਹੇ ਦੇ ਅੰਤ ਜਾਂ ਸਾਲ 2022 ਦੇ ਅੱਧ ਤਕ ਦੇਸ਼ ਦੀ 70 ਤੋਂ 80 ਫ਼ੀਸਦੀ ਆਬਾਦੀ ਦੇ ਟੀਕਾਕਰਨ ਦਾ ਟੀਚਾ ਮਿਥਿਆ ਹੈ। ਰੋਗ ਕੰਟਰੋਲ ਕੇਂਦਰ (ਸੀਡੀਸੀ) ਦੇ ਮੁਖੀ ਗਾਓ ਫੂ ਨੇ ਸ਼ਨਿਚਰਵਾਰ ਨੂੰ ਸਰਕਾਰੀ ਚੈਨਲ ਸੀਜੀਟੀਐੱਨ ’ਤੇ ਇੰਟਰਵਿਊ ’ਚ ਦੱਸਿਆ ਕਿ ਚਾਰ ਮਨਜ਼ੂਰਸ਼ੁਦਾ ਟੀਕਿਆਂ ਨਾਲ ਚੀਨ ਵੱਲੋਂ 90 ਕਰੋੜ ਤੋਂ 1 ਅਰਬ ਲੋਕਾਂ ਦੀ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘ਸਾਨੂੰ ਆਸ ਹੈ ਕਿ ਚੀਨ ਹਰਡ ਇਮਊਨਿਟੀ ਹਾਸਲ ਕਰਨ ’ਚ ਦੁਨੀਆਂ ਦੀ ਅਗਵਾਈ ਕਰ ਸਕਦਾ ਹੈ।’ ਚੀਨ ’ਚ ਫਰਵਰੀ ਮਹੀਨ ਦੇ ਅੰਤ ਤਕ 5.25 ਕਰੋੜ ਲੋਕਾਂ ਦੀ ਟੀਕਾਕਰਨ ਕੀਤਾ ਜਾ ਚੁੱਕਾ ਹੈ। -ਏਪੀ