ਕੇਸਾਂ ਦਾ ਅੰਕੜਾ 1,19,536 ਨੂੰ ਅੱਪੜਿਆ
ਇਸਲਾਮਾਬਾਦ, 11 ਜੂਨ
ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐਲ-ਐੱਨ) ਦੇ ਮੁਖੀ ਸ਼ਹਬਿਾਜ਼ ਸ਼ਰੀਫ ਦਾ ਕਰੋਨਾਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ। ਇਸ ਵਾਇਰਸ ਦੀ ਲਪੇਟ ਵਿੱਚ ਚੋਟੀ ਦੇ ਸਿਆਸਤਦਾਨ ਦੇ ਸ਼ਾਮਿਲ ਹੋਣ ਨਾਲ ਕੋਵਿਡ ਕੇਸਾਂ ਦਾ ਅੰਕੜਾ 1,19,536 ਨੂੰ ਅੱਪੜ ਗਿਆ ਹੈ। ਪੀਐੱਮਐੱਲ-ਐੱਨ ਦੇ ਆਗੂ ਅੱਤਾਉੱਲ੍ਹਾ ਤਰਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ਹਬਿਾਜ਼ (68) ਇਸ ਵਾਇਰਸ ਨਾਲ ਪੀੜਤ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹਬਿਾਜ਼, ਮਨੀ ਲਾਂਡਰਿੰਗ ਕੇਸ ਵਿੱਚ 9 ਜੂਨ ਨੂੰ ਨੈਸ਼ਨਲ ਅਕਾਊਂਟੇਬਿਲਟੀ ਬਿਊਰੋ ਅੱਗੇ ਪੇਸ਼ ਹੋਏ ਸਨ ਜਿਨ੍ਹਾਂ ਨੂੰ ਉੱਥੋਂ ਵਾਇਰਸ ਦੀ ਲਾਗ ਲੱਗ ਗਈ। ਤਰਾਰ ਨੇ ਦੱਸਿਆ ਕਿ ਐੱਨਏਬੀ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਕਿ ਸ਼ਹਬਿਾਜ਼ ਸ਼ਰੀਫ ਕੈਂਸਰ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ। ਉਨ੍ਹਾਂ ਕਿਹਾ ਕਿ ਸ਼ਹਬਿਾਜ਼ ਪਹਿਲਾਂ ਹੀ ਵਾਇਰਸ ਦੇ ਖਤਰੇ ਕਾਰਨ ਏਕਾਂਤਵਾਸ ’ਚ ਰਹਿ ਰਹੇ ਸਨ। ਉਨ੍ਹਾਂ ਕਿਹਾ,‘ਜੇ ਸ਼ਹਬਿਾਜ਼ ਸ਼ਰੀਫ ਨੂੰ ਕੁਝ ਹੁੰਦਾ ਹੈ ਤਾਂ ਇਸ ਲਈ ਇਮਰਾਨ (ਪਾਕਿਸਤਾਨੀ ਪ੍ਰਧਾਨ ਮੰਤਰੀ) ਤੇ ਐੱਨਏਬੀ ਜ਼ਿੰਮੇਵਾਰ ਹੋਣਗੇ। ਪਿਛਲੇ 24 ਘੰਟਿਆਂ ਵਿੱਚ ਕਰੋਨਾਵਾਇਰਸ ਦੇ 5,834 ਨਵੇਂ ਕੇਸ ਸਾਹਮਣੇ ਆਏ ਹਨ -ਪੀਟੀਆਈ