ਲਾਹੌਰ, 17 ਮਾਰਚ
ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਸੰਸਥਾ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਖ਼ਿਲਾਫ਼ ਮਨੀ ਲਾਂਡਰਿੰਗ ਕੇਸ ਦੀ ਜਾਂਚ ਮੁੜ ਖੋਲ੍ਹ ਦਿੱਤੀ ਹੈ। ਮਰੀਅਮ ਨੂੰ 26 ਮਾਰਚ ਲਈ ਸੰਮਨ ਭੇਜੇ ਗਏ ਹਨ। ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਨੇ ਮਰੀਅਮ (47) ਨੂੰ ਚੌਧਰੀ ਸ਼ੂਗਰ ਮਿੱਲਜ਼ ਦੀ ਮੁੱਖ ਸ਼ੇਅਰ ਹੋਲਡਰ ਵਜੋਂ ਵੱਖ-ਵੱਖ ਨਿਵੇਸ਼ਾਂ ਰਾਹੀਂ ਕਾਲੇ ਧਨ ਨੂੰ ਸਫ਼ੈਦ ਕਰਨ (ਮਨੀ ਲਾਂਡਰਿੰਗ) ਦੇ ਮਾਮਲੇ ਵਿੱਚ ਮੁਲਜ਼ਮ ਠਹਿਰਾਇਆ ਹੈ।
ਏਜੰਸੀ ਨੇ ਕਿਹਾ ਕਿ 1992-93 ਦੌਰਾਨ ਜਦੋਂ ਉਨ੍ਹਾਂ ਦੇ ਪਿਤਾ ਪ੍ਰਧਾਨ ਮੰਤਰੀ ਸਨ, ਉਨ੍ਹਾਂ ਨੇ ਕੁੱਝ ਵਿਦੇਸ਼ੀਆਂ ਦੀ ਮਦਦ ਨਾਲ ਕਾਲੇ ਧਨ ਨੂੰ ਸਫ਼ੈਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਮਰੀਅਮ ’ਤੇ ਚੌਧਰੀ ਸ਼ੂਗਰ ਮਿੱਲ ਦੇ 11000 ਤੋਂ ਵੱਧ ਸ਼ੇਅਰ ਆਪਣੇ ਨਾਮ ’ਤੇ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਤਬਦੀਲ ਕਰਨ ਦਾ ਵੀ ਦੋਸ਼ ਹੈ।
-ਪੀਟੀਆਈ