ਨਿਊਯਾਰਕ: ਵੱਖ ਵੱਖ ਸਥਾਨਾਂ ’ਤੇ ਡਿਪਾਰਟਮੈਂਟਲ ਸਟੋਰ ਚਲਾਉਣ ਵਾਲੀ ਅਮਰੀਕਾ ਦੀ ਮਸ਼ਹੂਰ ਕੰਪਨੀ ਲਾਰਡ ਐਂਡ ਟੇਲਰ ਨੇ ਦੀਵਾਲੀਆ ਕਾਨੂੰਨ ਤਹਿਤ ਖੁਦ ਨੂੰ ਦੀਵਾਲੀਆ ਐਲਾਨਦਿਆਂ ਵਿੱਤੀ ਪੁਨਰਗਠਨ ਲਈ ਅਰਜ਼ੀ ਦਿੱਤੀ ਹੈ। ਕੰਪਨੀ ਉਨ੍ਹਾਂ ਪਰਚੂਨ ਕੰਪਨੀਆਂ ’ਚ ਸ਼ਾਮਲ ਹੋ ਗਈ ਹੈ ਜੋ ਕਰੋਨਾਵਾਇਰਸ ਮਹਾਮਾਰੀ ਤੋਂ ਪ੍ਰਭਾਵਿਤ ਹੋਈਆਂ ਹਨ। ਕੰਪਨੀ ਨੇ ਐਤਵਾਰ ਨੂੰ ਵਰਜੀਨੀਆ ਅਦਾਲਤ ’ਚ ਦੀਵਾਲੀਆ ਪ੍ਰੋਟੈਕਸ਼ਨ ਲਈ ਅਰਜ਼ੀ ਦਿੱਤੀ। ਕੰਪਨੀ ਨੇ ਪਿਛਲੇ ਸਾਲ ਫਰੈਂਚ ਰੈਂਟਲ ਕੱਪੜਾ ਕੰਪਨੀ ਲੀ ਟੋਟ ਇੰਕ ਨੂੰ ਵੇਚਿਆ ਸੀ। ਕੰਪਨੀ ਨੇ ਕਿਹਾ ਕਿ ਉਹ ਆਪਣੇ ਲਈ ਨਵਾਂ ਖ਼ਰੀਦਦਾਰ ਲੱਭ ਰਹੀ ਹੈ। ਕੰਪਨੀ ਨੇ ਪਿਛਲੇ ਸਾਲ ਕਰੋਨਾਵਾਇਰਸ ਦੀ ਦਸਤਕ ਤੋਂ ਪਹਿਲਾਂ ਨਿਊਯਾਰਕ ’ਚ ਸਥਿਤ ਇਸ ਦੀ ਇੱਕ 11 ਮੰਜ਼ਿਲਾ ਵੇਚ ਦਿੱਤੀ ਸੀ, ਜੋ ਇਸ ਕੋਲ ਇੱਕ ਸਦੀ ਤੋਂ ਵੱਧ ਸਮੇਂ ਤੋਂ ਸੀ।
-ਏਪੀ