ਨਿਊਯਾਰਕ, 8 ਜੂਨ
ਪੁਲੀਸ ਦੀ ਧੱਕੇਸ਼ਾਹੀ ਖਿਲਾਫ਼ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਐਤਵਾਰ ਨੂੰ ਮਾਰਚ ਨੂੰ ਕੀਤਾ। ਪੁਲੀਸ ਨੇ ਐਤਵਾਰ ਨੂੰ ਸ਼ਹਿਰ ਦੀਆਂ ਸੜਕਾਂ ਤੋਂ ਬੈਰੀਕੇਡ ਹਟਾ ਲਏ ਤਾਂ ਜੋ ਪ੍ਰਦਰਸ਼ਨਕਾਰੀ ਮੈਨਹਟਨ ਵਿੱਚ ਟਰੰਪ ਇੰਟਰਨੈਸ਼ਨਲ ਹੋਟਲ ਅਤੇ ਟਾਵਰ ਤਕ ਪਹੁੰਚ ਸਕਣ। ਹਾਲਾਂਕਿ ਇਸ ਵਾਰੀ ਰਾਤ ਸਮੇਂ ਕਰਫਿਊ ਲਗਾਏ ਜਾਣ ਦਾ ਡਰ ਨਹੀਂ ਸੀ। ਮੇਅਰ ਬਲ ਡੀ ਬਲਾਸੀਓ ਨੇ ਪ੍ਰੋਗਰਾਮ ਤੋਂ ਪਹਿਲਾਂ ਸ਼ਹਿਰ ਵਿੱਚ ਰਾਤ 8 ਵਜੇ ਲੱਗਣ ਵਾਲੇ ਕਰਫਿਊ ਨੂੰ ਹਟਾ ਲਿਆ। ਡੀ ਬਲਾਸੀਓ ਨੇ ਸਵੇਰੇ ਕਿਹਾ, ‘‘ ਮੈਂ ਹਰ ਕਿਸੇ ਨੂੰ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਸ਼ਾਂਤੀਪੁੂਰਨ ਢੰਗ ਨਾਲ ਆਪਣੇ ਵਿਚਾਰ ਪ੍ਰਗਟਾਏ। ’ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਰਫਿਊ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਊਮੀਦ ਜਤਾਈ ਕਿ ਇਹ ਆਖਿਰੀ ਮੌਕਾ ਹੋਵੇਗਾ ਜਦੋਂ ਨਿਊਯਾਰਕ ਸ਼ਹਿਰ ਵਿੱਚ ਕਰਫਿਊ ਲਗਾਉਣ ਦੀ ਲੋੜ ਪਵੇਗੀ। ਐਤਵਾਰ ਨੂੰ ਵੀ ਸ਼ਹਿਰ ਵਿੱਚ ਸ਼ਾਂਤੀਪੂਰਨ ਪ੍ਰਦਰਸ਼ਨ ਜਾਰੀ ਰਹੇ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਮੈਨਹਟਨ ਵਿੱਚ ਮਾਰਚ ਕੀਤਾ। ਸੀਏਟਲ ਸ਼ਹਿਰ ਕੌਂਸਲ ਦੇ ਮੈਂਬਰਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਉਨ੍ਹਾਂ ’ਤੇ ਸਪਰੇਅ ਅਤੇ ਫਲੈਸ਼ ਬੈਂਗ ਉਪਕਰਨਾਂ ਦਾ ਇਸਤੇਮਾਲ ਕਰਨ ’ਤੇ ਮੇਅਰ ਡੁਰਕਨ ਅਤੇ ਪੁਲੀਸ ਪ੍ਰਮੁੱਖ ਕਾਰਮੇਨ ਬੇੈਸਟ ਦੀ ਨਿਖੇਧੀ ਕੀਤੀ। ਮਿਨੀਆਪੋਲਿਸ ਸ਼ਹਿਰ ਪ੍ਰੀਸ਼ਦ ਦੇ ਮੈਂਬਰਾਂ ਨੇ ਸ਼ਹਿਰ ਦੇ ਪੁਲੀਸ ਵਿਭਾਗ ਨੂੰ ਖਤਮ ਕਰਨ ਦਾ ਸਮਰਥਨ ਕੀਤਾ ਹੈ।