ਢਾਕਾ, 23 ਮਾਰਚ
ਬੰਗਲਾਦੇਸ਼ੀ ਕੋਰਟ ਨੇ ਸਾਲ 2000 ਵਿੱਚ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਉਨ੍ਹਾਂ ਦੇ ਦੱਖਣ-ਪੱਛਮੀ ਹਲਕੇ ਵਿੱਚ ਮਾਰਨ ਦੀ ਕੋਸ਼ਿਸ਼ ਕਰਨ ਵਾਲੇ 14 ਇਸਲਾਮੀ ਦਹਿਸ਼ਤਗਰਦਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਜੱਜ ਅਬੂ ਜ਼ਫ਼ਰ ਮੁਹੰਮਦ ਕਮਰੂਜ਼ਮਾਨ ਨੇ ਕਿਹਾ, ‘ਜਦੋਂ ਤੱਕ ਕਾਨੂੰਨ ਵਿੱਚ ਕੋਈ ਰੋਕ ਨਹੀਂ ਹੈ, ਇਸ ਫੈਸਲੇ ਨੂੰ ਫਾਇਰਿੰਗ ਸਕੁਐਡ ਰਾਹੀਂ ਅਮਲ ਵਿੱਚ ਲਿਆਉਂਦਿਆਂ ਇਕ ਮਿਸਾਲ ਕਾਇਮ ਕੀਤੀ ਜਾਵੇਗੀ।’ ਉਂਜ ਮੌਤ ਦੀ ਸਜ਼ਾ ਸੁਣਾਏ ਜਾਣ ਮੌਕੇ 9 ਦੋਸ਼ੀ ਕੋਰਟ ਵਿੱਚ ਮੌਜੂਦ ਸਨ। ਜੱਜ ਨੇ ਕਿਹਾ ਕਿ ਨਹੀਂ ਤਾਂ ਪ੍ਰਚੱਲਿਤ ਰਵਾਇਤ ਮੁਤਾਬਕ, ਬੰਗਲਾਦੇਸ਼ੀ ਕਾਨੂੰਨ ਤਹਿਤ ਮੌਤ ਦੀ ਸਜ਼ਾ ’ਤੇ ਲਾਜ਼ਮੀ ਨਜ਼ਰਸਾਨੀ ਮਗਰੋਂ ਸੁਪਰੀਮ ਕੋਰਟ ਦੀ ਹਾਈ ਕੋਰਟ ਡਿਵੀਜ਼ਨ ਦੀ ਪ੍ਰਵਾਨਗੀ ਨਾਲ ਦੋਸ਼ੀਆਂ ਨੂੰ ਫਾਹੇ ਵੀ ਟੰਗਿਆ ਜਾ ਸਕਦਾ ਹੈ। ਸਾਰੇ ਦੋਸ਼ੀ ਜਲਾਵਤਨ ਹਰਕਤਉਲ ਜਿਹਾਦ ਬੰਗਲਾਦੇਸ਼ ਨਾਲ ਸਬੰਧਤ ਹਨ। ਇਨ੍ਹਾਂ ’ਚੋਂ ਪੰਜ ਦੋਸ਼ੀ ਭਗੌੜੇ ਹਨ ਤੇ ਉਨ੍ਹਾਂ ਦੀ ਗੈਰਮੌਜੂਦਗੀ ਵਿੱਚ ਹੀ ਕੇਸ ਦੀ ਕਾਰਵਾਈ ਚਲਾਈ ਗਈ ਤੇ ਸਰਕਾਰ ਵੱਲੋਂ ਨਿਯੁਕਤ ਵਕੀਲਾਂ ਨੇ ਕਾਨੂੰਨ ਮੁਤਾਬਕ ਉਨ੍ਹਾਂ ਦੀ ਪੈਰਵੀ ਕੀਤੀ। -ਪੀਟੀਆਈ