ਲਾਸ ਏਂਜਲਸ, 30 ਅਕਤੂਬਰ
ਉੱਘੀ ਫਿਲਮ ਨਿਰਮਾਤਾ ਦੀਪਾ ਮਹਿਤਾ ਦੀ ਆਉਣ ਵਾਲੀ ਫੀਚਰ ਫਿਲਮ ‘ਫਨੀ ਬੁਆਏ’ ਸਰਵੋਤਮ ਅੰਤਰਰਾਸ਼ਟਰੀ ਫਿਲਮ ਸ਼੍ਰੇਣੀ ਅਧੀਨ 93ਵੇਂ ਅਕੈਡਮੀ ਅਵਾਰਡਾਂ ਵਿਚ ਕੈਨੇਡਾ ਦੀ ਨੁਮਾਇੰਦਗੀ ਕਰੇਗੀ। ਇਹ ਦੂਜੀ ਵਾਰ ਹੈ ਜਦੋਂ ਦੀਪਾ ਮਹਿਤਾ ਦੀ ਫਿਲਮ ਨੇ ਇਸ ਸ਼੍ਰੇਣੀ ਵਿੱਚ ਹਿੱਸਾ ਲਿਆ ਹੈ। ਮਹਿਤਾ ਦੀ ਫਿਲਮ ‘ਵਾਟਰ’ ਨੂੰ 2007 ਵਿਚ ਅੰਤਰਰਾਸ਼ਟਰੀ ਫੀਚਰ ਫਿਲਮ ਸ਼੍ਰੇਣੀ ਵਿਚ ਆਸਕਰ ਲਈ ਨਾਮਜ਼ਦ ਕੀਤਾ ਗਿਆ ਸੀ। ਫਿਲਮ ‘ਫਨੀ ਬੁਆਏ’ ਇਸੇ ਨਾਮ ਨਾਲ 1994 ਵਿਚ ਲਿਖੀ ਗਈ ਸ਼ਿਆਮ ਸੇਲਵਦੁਰਾਈ ਦੇ ਨਾਵਲ ‘ਤੇ ਅਧਾਰਤ ਹੈ। ਇਹ ਫਿਲਮ ਸ੍ਰੀਲੰਕਾ ਵਿਚ ਤਾਮਿਲਾਂ ਅਤੇ ਸਿਨਹਾਲੀ ਟਕਰਾਅ ਵਿਚਕਾਰ 70 ਅਤੇ 80 ਦੇ ਦਹਾਕੇ ਵਿਚ ਇਕ ਨੌਜਵਾਨ ਦੇ ਤਜ਼ਰਬੇ ਦੀ ਕਹਾਣੀ ਹੈ।