ਨੈਰੋਬੀ, 12 ਅਪਰੈਲ
ਕੌਮਾਂਤਰੀ ਪਰਵਾਸ ਸੰਗਠਨ (ਆਈਓਐੱਮ) ਨੇ ਦੱਸਿਆ ਕਿ ਪੂਰਬੀ ਅਫਰੀਕੀ ਦੇਸ਼ ਜਬਿੂਤੀ ਦੇ ਤੱਟੀ ਇਲਾਕੇ ’ਚ ਇੱਕ ਕਿਸ਼ਤੀ ਪਲਟਨ ਕਾਰਨ 34 ਪਰਵਾਸੀਆਂ ਦੀ ਮੌਤ ਹੋ ਗਈ। ਸੰਗਠਨ ਖੇਤਰੀ ਡਾਇਰੈਕਟਰ ਮੁਹੰਮਦ ਅਬਦੀਕਰ ਨੇ ਸੋਮਵਾਰ ਟਵਿੱਟਰ ’ਤੇ ਦੱਸਿਆ ਕਿ ਪਰਵਾਸੀਆਂ ਤਸਕਰ ਲੈ ਕੇ ਜਾ ਰਹੇ ਸਨ। ਉਨ੍ਹਾਂ ਦੇ ਮਾਮਲੇ ਦੇ ਤਫ਼ਸੀਲ ’ਚ ਜਾਣਕਾਰੀ ਨਹੀਂ ਦਿੱਤੀ। -ਏਪੀ