ਮਾਸਕੋ, 10 ਨਵੰਬਰ
ਯੂਕਰੇਨ ਨੇ ਰੂਸ ਦੀ ਰਾਜਧਾਨੀ ਮਾਸਕੋ ਵਿਚ ਵੱਡਾ ਡਰੋਨ ਹਮਲਾ ਕੀਤਾ ਹੈ। ਇਹ ਜਾਣਕਾਰੀ ਮਿਲੀ ਹੈ ਕਿ ਯੂਕਰੇਨ ਨੇ ਮਾਸਕੋ ਵੱਲ ਵੱਡੀ ਗਿਣਤੀ ਡਰੋਨਾਂ ਨਾਲ ਹਮਲਾ ਕੀਤਾ। ਇਸ ਕਾਰਨ ਮਾਸਕੋ ਤੋਂ ਕਈ ਹਵਾਈ ਉਡਾਣਾਂ ਨੂੰ ਦੂਜੀ ਥਾਂ ਤਬਦੀਲ ਕੀਤਾ ਗਿਆ। ਇਹ ਵੀ ਦੱਸਣਾ ਬਣਦਾ ਹੈ ਕਿ ਮਾਸਕੋ ਵਿਚ ਤਿੰਨ ਹਵਾਈ ਅੱਡੇ ਹਨ। ਰਾਇਟਰਜ਼ ਦੀ ਰਿਪੋਰਟ ਅਨੁਸਾਰ ਇਸ ਹਵਾਈ ਹਮਲੇ ਵਿਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਪਰ ਇਹ ਪਤਾ ਲੱਗਿਆ ਹੈ ਕਿ ਇਸ ਹਮਲੇ ਵਿਚ ਇਕ ਵਿਅਕਤੀ ਜ਼ਖਮੀ ਹੋਇਆ ਹੈ। ਇਸ ਸਬੰਧੀ ਰੂਸ ਦੇ ਰੱਖਿਆ ਮੰਤਰਾਲੇ ਨੇ ਵੀ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਨ੍ਹਾਂ ਨੇ ਯੂਕਰੇਨ ਦੇ 34 ਡਰੋਨਾਂ ਨੂੰ ਮਾਰ ਗਿਰਾਇਆ ਹੈ। ਰੂਸ ਨੇ ਇਸ ਹਮਲੇ ਖ਼ਿਲਾਫ਼ ਜਵਾਬੀ ਕਾਰਵਾਈ ਕਰਨ ਦੀ ਵੀ ਗੱਲ ਕੀਤੀ ਹੈ।