ਕੰਪਾਲਾ (ਯੁਗਾਂਡਾ), 8 ਫਰਵਰੀ
ਸੰਯੁਕਤ ਰਾਸ਼ਟਰ ਦੇ ਵਿਸ਼ਵ ਭੋਜਨ ਪ੍ਰੋਗਰਾਮ ਅਨੁਸਾਰ ਸੋਕੇ ਦੀਆਂ ਸਥਿਤੀਆਂ ਕਾਰਨ ਅਫ਼ਰੀਕਾ ਦੇ ਹੌਰਨ ਖੇਤਰ ਵਿੱਚ ਅੰਦਾਜ਼ਨ ਇੱਕ ਕਰੋੜ ਤੀਹ ਲੱਖ ਲੋਕਾਂ ਨੂੰ ਗੰਭੀਰ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਸਥਾ ਨੇ ਮੰਗਲਵਾਰ ਨੂੰ ਜਾਰੀ ਇੱਕ ਰਿਪੋਰਟ ਵਿਚ ਕਿਹਾ ਹੈ ਕਿ ਸਾਲ 1981 ਤੋਂ ਬਾਅਦ ਇਹ ਸਭ ਤੋਂ ਮਾਰੂ ਸੋਕਾ ਪਿਆ ਹੈ। ਇਸ ਦੀ ਲਪੇਟ ਵਿਚ ਸੋਮਾਲੀਆ, ਇਥੋਪੀਆ ਅਤੇ ਕੀਨੀਆ ਆਏ ਹਨ। ਸੰਸਥਾ ਨੇ ਇਸ ਹਾਲਾਤ ਨਾਲ ਨਜਿੱਠਣ ਲਈ ਫੌਰੀ ਯਤਨਾਂ ਦਾ ਸੱਦਾ ਦਿੱਤਾ ਹੈ। ਸੋਕੇ ਕਾਰਨ ਦੱਖਣੀ ਅਤੇ ਦੱਖਣੀ-ਪੱਛਮੀ ਇਥੋਪੀਆ, ਦੱਖਣੀ-ਪੂਰਬੀ ਅਤੇ ਉੱਤਰੀ ਕੀਨੀਆ ਅਤੇ ਦੱਖਣੀ ਅਤੇ ਕੇਂਦਰੀ ਸੋਮਾਲੀਆ ਦੇ ਦਿਹਾਤੀ ਖੇਤਰ ਵਿਸ਼ੇਸ਼ ਕਰ ਕੇ ਕਿਸਾਨੀ ਕਿੱਤੇ ਨਾਲ ਜੁੜੇ ਲੋਕ ਪ੍ਰਭਾਵਿਤ ਹੋਏ ਹਨ। -ਏਪੀ