ਦੁਬਈ: ਦੁਬਈ ਦੇ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਗ਼ੈਰ ਜ਼ਰੂਰੀ ਕਾਰਨ ਦੂਤਾਵਾਸ ਨਾ ਆਉਣ। ਦੂਤਾਵਾਸ ਨੇ ਇਹ ਸਲਾਹ ਸ਼ਹਿਰ ਵਿਚ ਕੋਵਿਡ-19 ਦੇ ਕੇਸ ਵਧਣ ਦੇ ਮੱਦੇਨਜ਼ਰ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਕਿਸੇ ਕੰਮ ਲਈ ਵੱਧ ਤੋਂ ਵੱਧ ਇਲੈਕਟ੍ਰੌਨਿਕ ਪਲੈਟਫਾਰਮ ਹੀ ਵਰਤੇ ਜਾਣ। ਜ਼ਿਕਰਯੋਗ ਹੈ ਕਿ ਪਹਿਲਾਂ ਕਾਰੋਬਾਰ ਖੋਲ੍ਹਣ ਤੇ ਸੈਲਾਨੀਆਂ ਨੂੰ ਖਿੱਚਣ ਲਈ ਕਰਫ਼ਿਊ ਵਿਚ ਢਿੱਲ ਦੇਣ ਲਈ ਦੁਬਈ ਦੀ ਆਲੋਚਨਾ ਵੀ ਹੋ ਚੁੱਕੀ ਹੈ। ਟਵੀਟ ਕਰਦਿਆਂ ਦੂਤਾਵਾਸ ਨੇ ਕਿਹਾ ਕਿ ਮੁਲਕ ਦੇ ਸਭ ਤੋਂ ਵੱਡੇ ਪ੍ਰਵਾਸੀ ਭਾਈਚਾਰੇ ਵਜੋਂ ਸਾਡਾ ਫ਼ਰਜ਼ ਬਣਦਾ ਹੈ ਕਿ ਕੋਵਿਡ ਦੇ ਨੇਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। -ਪੀਟੀਆਈ