ਏਥਨਜ਼: ਯੂਨਾਨ ਵਿੱਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਦੀ ਗਤੀ 6.2 ਮਾਪੀ ਗਈ ਹੈ। ਯੂਰਪੀਅਨ ਇਸ ਦੌਰਾਨ ਕਿਸੇ ਦੇ ਸੱਟ ਆਦਿ ਲੱਗਣ ਦੀ ਖ਼ਬਰ ਨਹੀਂ ਹੈ। ਭੂਚਾਲ ਦਾ ਕੇਂਦਰ ਪੱਛਮੀ-ਉੱਤਰਪੂਰਬੀ ਸ਼ਹਿਰ ਲਰੀਸਾ ਸੀ, ਜਿੱੱਥੇ 12:15 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉੱਤਰੀ ਮੈਸੇਡੋਨੀਆ, ਕੋਸੋਵੋ ਤੇ ਮੌਂਟੇਨੇਗਰੋ ’ਚ ਵੀ ਤੇਜ਼ ਭੂਚਾਲ ਆਇਆ ਤੇ ਮਗਰੋਂ ਛੋਟੇ ਛੋਟੇ ਝਟਕੇ ਮਹਿਸੂਸ ਕੀਤੇ ਗਏ। -ਏਪੀ