ਵਾਸ਼ਿੰਗਟਨ, 18 ਅਪਰੈਲ
ਕਰੋਨਾਵਾਇਰਸ ਮਹਾਮਾਰੀ ਮਗਰੋਂ ਵ੍ਹਾਈਟ ਹਾਊਸ ਵਿਚ ਅੱਜ ਮੁੜ ਈਸਟਰ ਦੇ ਤਿਉਹਾਰ ਦੀਆਂ ਰੌਣਕਾਂ ਲੱਗੀਆਂ। ਅਸਮਾਨ ’ਤੇ ਬੱਦਲਵਾਈ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ ਤੇ ਉਨ੍ਹਾਂ ਦੀ ਪਤਨੀ ਜਿੱਲ ਨੇ ਵ੍ਹਾਈਟ ਹਾਊਸ ਦੇ ਦੱਖਣੀ ਲਾਅਨ ਵਿੱਚ 30 ਹਜ਼ਾਰ ਬੱਚਿਆਂ ਤੇ ਬਾਲਗਾਂ ਦੀ ਮੇਜ਼ਬਾਨੀ ਕੀਤੀ। ਸਮਾਗਮ ਨੂੰ ‘ਐੱਗੂਕੇਸ਼ਨ ਰੋਲ’ ਦਾ ਨਾਂ ਦਿੱਤਾ ਗਿਆ। ਪ੍ਰਥਮ ਮਹਿਲਾ ਜਿਲ ਬਾਇਡਨ ਨੇ ਟਵੀਟ ਕਰਕੇ ਕਿਹਾ ਕਿ ‘ਇਹ ਜਾਦੂਮਈ ਤੇ ਐੱਗੂਕੇਸ਼ਨ ਨਾਲ ਭਰਿਆ ਦਿਨ ਸੀ।’ ਦੱਸ ਦੇਈਏ ਕਿ ਕੋਵਿਡ-19 ਮਹਾਮਾਰੀ ਕਰਕੇ ਸਾਲ 2020 ਤੇ 2021 ਦੌਰਾਨ ਐੱਗ ਰੋਲ ਦੇ ਸਮਾਗਮ ਨੂੰ ਰੱਦ ਕਰਨਾ ਪਿਆ ਸੀ, ਪਰ ਇਸ ਸਾਲ ਐੱਗ ਰੋਲ ਵਾਪਸ ਆਇਆ ਹੈ ਕਿਉਂਕਿ ਕਰੋਨਾਵਾਇਰਸ ਦੇ ਕੇਸਾਂ ਤੇ ਇਸ ਕਰਕੇ ਹੋਣ ਵਾਲੀਆਂ ਮੌਤਾਂ ਵਿੱਚ ਵੱਡੀ ਕਮੀ ਆਈ ਹੈ। ਐੱਗ ਰੋਲ ਤੇ ਐੱਗ ਹੰਟ ਤੋਂ ਇਲਾਵਾ ਸਕੂਲ ਹਾਊਸ ਸਰਗਰਮੀਆਂ, ਰੀਡਿੰਗ ਨੁੱਕ, ਟੈਲੇਂਟ ਸ਼ੋਅ, ਫੋਟੋ-ਟੇਕਿੰਗ ਸਟੇਸ਼ਨ, ਫਿਜ਼ੀਕਲ ਐਗੂਕੇਸ਼ਨ ਜ਼ੋਨ ਤੇ ਕੈਫੇਟੋਰੀਅਮ ਖਿੱਚ ਦਾ ਕੇਂਦਰ ਰਹੇ ਤੇ ਬੱਚਿਆਂ ਨੇ ਇਨ੍ਹਾਂ ਦਾ ਪੂਰਾ ਆਨੰਦ ਲਿਆ। ਸਮਾਗਮ ਸਵੇਰੇ 7 ਵਜੇ ਦੇ ਕਰੀਬ ਸ਼ੁਰੂ ਹੋਇਆ। ਬੱਚੇ ਰੰਗ ਬਿਰੰਗੀਆਂ ਪੁਸ਼ਾਕਾਂ ਵਿੱਚ ਵ੍ਹਾਈਟ ਹਾਊਸ ਦੇ ਗੇਟ ਰਾਹੀਂ ਦਾਖ਼ਲ ਹੋਏ। ਵ੍ਹਾਈਟ ਹਾਊਸ ਦਾ ਈਸਟਰ ਐੱਗ ਰੋਲ 1878 ਸਾਲ ਪੁਰਾਣਾ ਹੈ। -ਏਪੀ