ਇਸਲਾਮਾਬਾਦ, 25 ਸਤੰਬਰ
ਪਾਕਿਸਤਾਨੀ ਪੁਲੀਸ ਨੇ ਨੂੰਹ ਦੀ ਹੱਤਿਆ ਵਿੱਚ ਕਥਿਤ ਸ਼ਮੂਲੀਅਤ ਲਈ ਇਕ ਬਜ਼ੁਰਗ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਮੁਹੰਮਦ ਫੈਜ਼ਾਨ ਨੇ ਕਿਹਾ ਕਿ ਪਾਕਿਸਤਾਨ ਦੇ ਮਸ਼ਹੂਰ ਕਾਲਮ ਨਵੀਸ ਅਤੇ ਟੀਵੀ ਸਿਆਸੀ ਵਿਸ਼ਲੇਸ਼ਕ ਅਯਾਜ਼ ਆਮਿਰ ਨੂੰ ਗ੍ਰਿਫ਼ਤਾਰ ਕਰ ਕੇ ਅੱਜ ਇੱਥੇ ਅਦਾਲਤ ’ਚ ਪੇਸ਼ ਕੀਤਾ ਗਿਆ। ਪੱਤਰਕਾਰ ’ਤੇ ਨੂੰਹ ਦੀ ਕੁੱਟਮਾਰ ਕਾਰਨ ਹੋਈ ਮੌਤ ਵਿੱਚ ਪੁੱਤਰ ਦਾ ਸਾਥ ਦੇਣ ਦਾ ਦੋਸ਼ ਹੈ। ਚਾਰ ਮਹੀਨੇ ਪਹਿਲਾਂ ਹੀ ਆਮਿਰ ਦੇ ਪੁੱਤਰ ਸ਼ਾਹਨਵਾਜ਼ ਦਾ ਸਾਰਾ ਇਨਾਮ (37) ਨਾਲ ਵਿਆਹ ਹੋਇਆ ਸੀ। ਉਸ ਦੀ ਮੌਤ ’ਚ ਆਮਿਰ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਪੁਲੀਸ ਉਸ ਕੋਲੋਂ ਪੁੱਛਗਿਛ ਕਰੇਗੀ। ਲੰਘੇ ਸ਼ੁੱਕਰਵਾਰ ਨੂੰ ਘਰੇਲੂ ਕਲੇਸ਼ ਕਾਰਨ ਸ਼ਾਹਨਵਾਜ਼ ਨੇ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਸਾਰਾ ਇਨਾਮ ਦੀ ਹੱਤਿਆ ਕਰ ਦਿੱਤੀ ਸੀ। -ਏਪੀ