ਬਰੱਸਲਜ਼, 18 ਫਰਵਰੀ
ਯੂਰੋਪੀਅਨ ਕਮਿਸ਼ਨ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦੇ ਤੈਅ ਮਿਆਦ ਦੇ ਨਿਯਮਾਂ ਦਾ ਉਲੰਘਣ ਕਰਨ ਦੇ ਦੋਸ਼ ਹੇਠ ਸਲੋਵਾਕੀਆ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਦਕਿ ਜਰਮਨੀ ਖ਼ਿਲਾਫ਼ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ। ਯੂਰੋਪ ਵਿਚ ਭਾਵੇਂ ਪ੍ਰਦੂਸ਼ਣ ਘੱਟ ਰਿਹਾ ਹੈ ਪਰ ਇਸ ਕਾਰਨ ਲੋਕਾਂ ਨੂੰ ਹਾਲੇ ਵੀ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।-ਰਾਇਟਰਜ਼