ਪੇਈਚਿੰਗ, 2 ਅਗਸਤ
ਭਾਰਤੀ ਦੂਤਾਵਾਸ ਵੱਲੋਂ ਇੱਥੇ ਬਾਉਲ ਸੰਗੀਤ ਤੇ ਦਰਸ਼ਨ ਬਾਰੇ ਕਰਵਾਏ ਗਏ ਇਕ ਸਮਾਗਮ ਵਿਚ ਕਈ ਚੀਨੀ ਤੇ ਭਾਰਤੀ ਵਿਦਵਾਨਾਂ ਨੇ ਹਿੱਸਾ ਲਿਆ। ਰਹੱਸਮਈ ਬਾਉਲ ਸੰਪਰਦਾ ਦੇ ਲੋਕ ‘ਬੰਗਲਾਦੇਸ਼ ਤੇ ਪੱਛਮੀ ਬੰਗਾਲ ਦੇ ਪੇਂਡੂ ਵਿਚ ਰਹਿੰਦੇ ਹਨ।’ ਇਨ੍ਹਾਂ ਨੂੰ ਯੂਨੈਸਕੋ ਵੱਲੋਂ ਮਨੁੱਖ ਜਾਤੀ ਦੇ ਸੰਦਰਭ ’ਚ ਸਭਿਆਚਾਰਕ ਵਿਰਾਸਤ ਦਾ ਦਰਜਾ ਦਿੱਤਾ ਗਿਆ ਹੈ।
ਇਹ ਸਮਾਗਮ ਸਵਾਮੀ ਵਿਵੇਕਾਨੰਦ ਸਭਿਆਚਾਰਕ ਕੇਂਦਰ ਵੱਲੋਂ ਭਾਰਤੀ ਦੂਤਾਵਾਸ ਵਿਚ ਕਰਵਾਇਆ ਗਿਆ ਸੀ। ਇਸ ਮੌਕੇ ਬਾਉਲ ਸੰਗੀਤ ਤੇ ਦਰਸ਼ਨ ਨਾਲ ਜੁੜੀ ਸਮੱਗਰੀ ਆਨਲਾਈਨ ਤੇ ਆਫ਼ਲਾਈਨ ਢੰਗ ਨਾਲ ਪ੍ਰਸਾਰਿਤ ਕੀਤੀ ਗਈ। ਪੇਈਚਿੰਗ ਅਧਾਰਿਤ ਭਾਰਤੀ ਪੱਤਰਕਾਰ ਸੁਵਮ ਮੁਤਾਬਕ ਬਾਉਲ ਤੰਤਰ, ਸੂਫ਼ੀ, ਵੈਸ਼ਣਵ, ਬੁੱਧ ਦਰਸ਼ਨ ਦਾ ਮਿਸ਼ਰਣ ਮੰਨੇ ਜਾਂਦੇ ਹਨ।
-ਪੀਟੀਆਈ