ਕੈਨਬਰਾ, 14 ਸਤੰਬਰ
ਆਸਟਰੇਲੀਆ ਦੇ ਮਹਾਨਗਰ ਕੈਨਬਰਾ ਵਿੱਚ ਕੋਵਿਡ-19 ਦੇ 22 ਨਵੇਂ ਮਾਮਲੇ ਸਾਹਮਣੇ ਆਉਣ ਬਾਅਦ ਲੌਕਡਾਊਨ ਇੱਕ ਮਹੀਨਾ ਹੋਰ ਵਧਾ ਦਿੱਤਾ ਹੈ ਅਤੇ ਇਹ 15 ਅਕਤੂਬਰ ਤੱਕ ਲਾਗੂ ਰਹੇਗਾ। ਸਿਡਨੀ ਵਿੱਚ ਵਾਇਰਸ ਦਾ ਡੈਲਟਾ ਰੂਪ ਦਾ ਇਕ ਮਾਮਲਾ ਸਾਹਮਣੇ ਆਉਣ ਮਗਰੋਂ ਆਸਟਰੇਲੀਆ ਦੇ ਰਾਜਧਾਨੀ ਖੇਤਰ ਵਿੱਚ 12 ਅਗਸਤ ਤੋਂ ਲੌਕਡਾਊਨ ਲਾਗੂ ਹੈ। ਮੁੱਖ ਮੰਤਰੀ ਐਂਡਰਿਊ ਬਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਕੋਵਿਡ-19 ਨੇਮਾਂ ਦਾ ਸਖਤੀ ਨਾਲ ਪਾਲਣ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲਾਗ ਤੋਂ ਬਚਾਉਣ ਲਈ ਇਹਤਿਆਤ ਵਜੋਂ ਕਦਮ ਉਠਾਏ ਗਏ ਹਨ। -ਏਜੰਸੀ