ਨਿਊਯਾਰਕ, 8 ਨਵੰਬਰ: ਪ੍ਰਸਿੱਧ ਪੱਤਰਕਾਰ ਸੀਮੋਰ ਟਾਪਿੰਗ, ਜੋ ਕਿ ਦਿ ਐਸੋਸੀਏਟਡ ਪ੍ਰੈੱਸ ਅਤੇ ਨਿਊਯਾਰਕ ਟਾਈਮਜ਼ ਨਾਲ ਸਬੰਧਤ ਆਪਣੀ ਪੀੜ੍ਹੀ ਦਾ ਜਾਣੇ-ਪਛਾਣੇ ਪੱਤਰਕਾਰਾਂ ’ਚੋਂ ਇੱਕ ਸਨ, ਦਾ ਅੱਜ ਦੇਹਾਂਤ ਹੋ ਗਿਆ। ਉਹ 99 ਵਰ੍ਹਿਆਂ ਦੇ ਸਨ। ਸੀਮੋਰ ਪੁਲਿਟਜ਼ਰ ਪੁਰਸਕਾਰਾਂ ਦੇ ਪ੍ਰਬੰਧਕ ਵੀ ਰਹੇ। ਸੀਮੋਰ ਦੀ ਬੇਟੀ ਰਬਿੈਕਾ ਨੇ ਈਮੇਲ ਰਾਹੀਂ ਜਾਰੀ ਇੱਕ ਬਿਆਨ ’ਚ ਇਹ ਜਾਣਕਾਰੀ ਦਿੱਤੀ। -ਏਪੀ