ਹਰਜੀਤ ਲਸਾੜਾ
ਬ੍ਰਿਸਬੇਨ, 14 ਜੁਲਾਈ
ਇੱਥੇ ਸੂਬਾ ਕੂਈਨਜਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਚ ਡਾਕਟਰ ਭੀਮ ਰਾਓ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਇੱਕ ਸ਼ੋਕ ਸਭਾ ਵਿੱਚ ਫਾਦਰ ਸਟੈਨ ਸਵਾਮੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਬੁਲਾਰਿਆਂ ਵੱਲੋਂ ਭਾਰਤ ਵਿੱਚ ਹੋ ਰਹੇ ਮਨੁੱਖਤਾ ਦੇ ਘਾਣ ’ਤੇ ਚਿੰਤਾ ਪ੍ਰਗਟਾਈ ਗਈ। ਉਨ੍ਹਾਂ ਕਿਹਾ ਕਿ ਸਵਾਮੀ ਭਾਰਤ ਵਿੱਚ ਆਦਿਵਾਸੀਆਂ ਦੀ ਬਿਹਤਰੀ ਲਈ ਸਰਗਰਮ ਸਨ। ਉਨ੍ਹਾਂ ਦੀ ਮੌਤ ਨਹੀਂ ਸਗੋਂ ਇਕ ਸਾਜਿਸ਼ ਤਹਿਤ ਕਤਲ ਹੋਇਆ ਹੈ। ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤਸੀਹਿਆਂ ’ਚੋਂ ਗੁਜ਼ਰਨਾ ਪਿਆ। ਉਨ੍ਹਾਂ ਕਿਹਾ ਕਿ ਭਾਰਤ ਦੀ ਮੌਜੂਦਾ ਸਰਕਾਰ ਦੇਸ਼ ਨੂੰ ਤਬਾਹੀ ਵੱਲ ਧੱਕ ਰਹੀ ਹੈ। ਡਾ. ਬਰਨਾਰਡ ਮਲਿਕ ਵੱਲੋਂ ਫਾਦਰ ਸਟੈਨ ਸਵਾਮੀ ਦੀ ਜ਼ਿੰਦਗੀ ਅਤੇ ਸੰਘਰਸ਼ ਬਾਬਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਮੰਚ ਸੰਚਾਲਨ ਸਤਵਿੰਦਰ ਟੀਨੂੰ ਵੱਲੋਂ ਕੀਤਾ ਗਿਆ। ਇਸ ਬੈਠਕ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਹਰਚਰਨ ਸਿੰਘ, ਅਮਨਦੀਪ ਸਿੰਘ ਧੀਂਗੜਾ, ਦਲਜੀਤ ਸਿੰਘ, ਹਰਦੀਪ ਵਾਗਲਾ, ਹਰਵਿੰਦਰ ਬਸੀ, ਸੰਦੀਪ ਬੋਸਕਾ, ਅੰਕੁਸ਼ ਕਟਾਰੀਆ, ਗੁਰਦੀਪ ਸਿੰਘ, ਬਲਵਿੰਦਰ ਸਿੰਘ ਮੋਰੋਂ, ਨਿਤਿਨ ਮਲਿਕ, ਕ੍ਰਿਸਟੋਫਰ ਮਲਿਕ, ਰਣਦੀਪ ਸਿੰਘ, ਪੁਸ਼ਪਿੰਦਰ ਤੂਰ, ਜਗਦੀਪ ਸਿੰਘ, ਕੁਲਦੀਪ ਕੌਰ, ਨਿਧੀ ਰਾਜਪੂਤ ਆਦਿ ਹਾਜ਼ਰ ਸਨ।