ਬੇਨਗਾਜ਼ੀ (ਲਬਿੀਆ): ਲੜਾਕੂ ਜਹਾਜ਼ਾਂ ਨੇ ਐਤਵਾਰ ਰਾਤ ਲਬਿੀਆ ਵੱਲੋਂ ਹੁਣੇ ਜਿਹੇ ਹਥਿਆਏ ਗਏ ਗਏ ਏਅਰਬੇਸ ’ਤੇ ਬੰਬ ਸੁੱਟੇ। ਇਹ ਹਮਲਾ ਅਣਪਛਾਤੇ ਜੈੱਟ ਵੱਲੋਂ ਕੀਤਾ ਗਿਆ। ਜ਼ਿਨਤਾਨ ਸ਼ਹਿਰ ਨੇੜੇ ਰਹਿੰਦੇ ਵਸਨੀਕ ਨੇ ਕਿਹਾ ਕਿ ਊਸ ਨੇ ਏਅਰਬੇਸ ਵਾਲੇ ਪਾਸੇ ਕਈ ਧਮਾਕੇ ਸੁਣੇ ਹਨ। ਵਾਤੀਆ ਏਅਰਬੇਸ ’ਤੇ ਮਈ ’ਚ ਗਵਰਨਮੈਂਟ ਆਫ਼ ਨੈਸ਼ਨਲ ਐਕਾਰਡ (ਜੀਐੱਨਏ) ਨੇ ਕਬਜ਼ਾ ਕੀਤਾ ਸੀ ਜਿਸ ਨਾਲ ਲਬਿੀਅਨ ਨੈਸ਼ਨਲ ਆਰਮੀ ਨੂੰ ਝਟਕਾ ਲੱਗਾ ਸੀ ਅਤੇ ਊਸ ਵੱਲੋਂ ਰਾਜਧਾਨੀ ’ਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਸਨ। ਲਬਿੀਅਨ ਨੈਸ਼ਨਲ ਆਰਮੀ ਨੂੰ ਪਿੱਛੇ ਧੱਕਣ ’ਚ ਜੀਐੱਨਏ ਨੂੰ ਤੁਰਕੀ ਦੀ ਹਮਾਇਤ ਮਿਲੀ ਸੀ। ਤੁਰਕੀ ਦੇ ਰੱਖਿਆ ਮੰਤਰੀ ਹੁਲੁਸੀ ਅਕਾਰ ਜੀਐੱਨਏ ਨਾਲ ਬੈਠਕ ਕਰਨ ਲਈ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਤ੍ਰਿਪੋਲੀ ’ਚ ਸਨ। -ਰਾਇਟਰਜ਼