ਕਰਾਚੀ, 5 ਨਵੰਬਰ
ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਅੱਜ ਸਥਾਨਕ ਸੁਰੱਖਿਆ ਗਾਰਡ ਵੱਲੋਂ ਚਲਾਈ ਗੋਲੀ ਵਿੱਚ ਦੋ ਚੀਨੀ ਨਾਗਰਿਕ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਸਿੰਧ ਸੂਬੇ ਵਿੱਚ ਕਰਾਚੀ ਦੇ ਇੰਡਸਟਰੀਅਲ ਟਰੇਡਿੰਗ ਅਸਟੇਟ ਖੇਤਰ ਵਿੱਚ ਪੁਲੀਸ ਥਾਣੇ ਵਿੱਚ ਵਾਪਰੀ। ਪੁਲੀਸ ਦੇ ਡੀਆਈਜੀ ਅਜ਼ਹਰ ਮਹੇਸਰ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਸੁਰੱਖਿਆ ਗਾਰਡ ਨੇ ਆਪਣੇ ਸੀਨੀਅਰ ਅਧਿਕਾਰੀਆਂ ’ਤੇ ਗੋਲੀ ਕਿਉਂ ਚਲਾਈ। ਉਨ੍ਹਾਂ ਦੱਸਿਆ, ‘‘ਸੁਰੱਖਿਆ ਗਾਰਡ ਨਾਲ ਬਹਿਸ ਮਗਰੋਂ ਗੋਲੀਬਾਰੀ ਵਿੱਚ ਦੋ ਚੀਨੀ ਨਾਗਰਿਕ ਜ਼ਖ਼ਮੀ ਹੋ ਗਏ। ਸੁਰੱਖਿਆ ਗਾਰਡ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।’’ -ਪੀਟੀਆਈ