ਸਨਰਾਈਜ਼ (ਅਮਰੀਕਾ): ਅਮਰੀਕਾ ਦੇ ਫਲੋਰੀਡਾ ਵਿੱਚ ਅੱਜ ਸਵੇਰੇ ਹੋਈ ਗੋਲੀਬਾਰੀ ਦੌਰਾਨ ਅਮਰੀਕਾ ਦੀ ਕੇਂਦਰੀ ਜਾਂਚ ਏਜੰਸੀ ਦੇ ਦੋ ਏਜੰਟ ਮਾਰੇ ਗਏ ਅਤੇ ਤਿੰਨ ਜ਼ਖ਼ਮੀ ਹੋ ਗਏ। ਫੈਡਰਲ ਏਜੰਟ ਬੱਚਿਆਂ ਖ਼ਿਲਾਫ਼ ਹਿੰਸਕ ਅਪਰਾਧ ਦੇ ਮਾਮਲੇ ਵਿੱਚ ਇੱਕ ਘਰ ਦੀ ਤਲਾਸ਼ੀ ਲੈਣ ਗਏ ਸਨ। ਐੱਫਬੀਆਈ ਨੇ ਕਿਹਾ ਕਿ ਜਵਾਬੀ ਗੋਲੀਬਾਰੀ ਵਿੱਚ ਇੱਕ ਸ਼ੱਕੀ ਵੀ ਮਾਰਿਆ ਗਿਆ। ਇਸ ਗੋਲੀਬਾਰੀ ਮਗਰੋਂ ਆਲੇ-ਦੁਆਲੇ ਦੇ ਖੇਤਰ ਵਿੱਚ ਭਾਰੀ ਗਿਣਤੀ ਵਿੱਚ ਪੁਲੀਸ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਹਾਲੇ ਵੀ ਇੱਕ ਸ਼ੱਕੀ ਘਰ ਵਿੱਚ ਛੁਪਿਆ ਹੋਣ ਦੀ ਰਿਪੋਰਟ ਹੈ। -ਏਪੀ