ਵਾਸ਼ਿੰਗਟਨ: ਮੁੜ ਚੋਣ ਮੈਦਾਨ ਵਿੱਚ ਉਤਰੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਮੁਹਿੰਮ ਦੌਰਾਨ ਦੋ ਪ੍ਰੋਗਰਾਮਾਂ ਰਾਹੀਂ ਇਕੱਤਰ ਕੀਤੇ ਤਿੰਨ ਕਰੋੜ ਡਾਲਰ ਸਮੇਤ ਪਿਛਲੇ ਹੋ ਦਫ਼ਤਿਆਂ ਵਿੱਚ ਚਾਰ ਕਰੋੜ ਤੋਂ ਵੱਧ ਅਮਰੀਕੀ ਡਾਲਰ ਜੁਟਾਏ ਗਏ ਹਨ। ਸੱਤਾਧਾਰੀ ਡੈਮੋਕਰੈਟਿਕ ਪਾਰਟੀ ਦੇ ਉਪ ਖਜ਼ਾਨਚੀ ਅਜੈ ਭਟੌਰੀਆ ਨੇ ਦੱਸਿਆ ਕਿ ਫੰਡ ਜੁਟਾਉਣ ਦਾ ਇੱਕ ਪ੍ਰੋਗਰਾਮ ਲਾਸ ਏਂਜਲਸ ਵਿੱਚ ਕਰਵਾਇਆ ਗਿਆ ਜਿਸ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਜਾਰਜ ਕਲੂਨੀ ਅਤੇ ਜੂਲੀਆ ਰੌਬਰਟਸ ਵਰਗੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਜਦੋਂਕਿ ਦੂਜਾ ਵਰਜਨੀਆ ਦੇ ਸਾਬਕਾ ਗਵਰਨਰ ਟੈਰੀ ਮੈਕਾਲਿਫ ਦੇ ਘਰ ਹੋਇਆ। ਉਨ੍ਹਾਂ ਕਿਹਾ, ‘‘ਬਾਇਡਨ ਵੱਲੋਂ ਤਿੰਨ ਦਿਨ ਪਹਿਲਾਂ ਲਾਸ ਏਂਜਲਸ ਵਿੱਚ ਉੱਘੀਆਂ ਹਸਤੀਆਂ ਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮਿਲ ਕੇ ਤਿੰਨ ਕਰੋੜ ਡਾਲਰ ਇਕੱਤਰ ਕੀਤੇ ਗਏ। ਆਖ਼ਰੀ ਦੋ ਹਫ਼ਤਿਆਂ ਵਿੱਚ ਅਸੀਂ ਚਾਰ ਕਰੋੜ ਅਮਰੀਕੀ ਡਾਲਰ ਤੋਂ ਵੱਧ ਧਨ ਜੁਟਾਇਆ ਹੈ।’’ ਉਨ੍ਹਾਂ ਕਿਹਾ, ‘‘ਸਾਡੀ ਮੁਹਿੰਮ ਲਗਾਤਾਰ ਧਨ ਜੁਟਾਉਣ ਵਿੱਚ ਸਫਲ ਹੋ ਰਹੀ ਹੈ, ਇਸ ਮਹੀਨੇ ਟੀਵੀ ਇਸ਼ਤਿਹਾਰਾਂ ਰਾਹੀ ਪੰਜ ਕਰੋੜ ਅਮਰੀਕੀ ਡਾਲਰ ਦੀ ਕਮਾਈ ਹੋਈ ਹੈ।’’ -ਪੀਟੀਆਈ