ਨੀਸ(ਫਰਾਂਸ), 29 ਅਕਤੂਬਰ
ਇਥੇ ਇਕ ਗਿਰਜਾਘਰ ਵਿੱਚ “ਅੱਲ੍ਹਾ ਅਕਬਰ” ਦੇ ਨਾਅਰੇ ਲਾਉਂਦਿਆਂ ਇਕ ਵਿਅਕਤੀ ਨੇ ਔਰਤ ਦਾ ਸਿਰ ਕਲਮ ਕਰਨ ਦੇ ਨਾਲ ਦੋ ਹੋਰ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਨੀਸ ਮੇਅਰ ਕ੍ਰਿਸਟੀਅਨ ਐਸਟ੍ਰੋਸੀ ਨੇ ਇਸ ਨੂੰ ਅਤਿਵਾਦੀ ਹਮਲਾ ਕਰਾਰ ਦਿੰਦਿਆਂ ਟਵਿੱਟਰ ‘ਤੇ ਕਿਹਾ ਕਿ ਇਹ ਪੁਲੀਸ ਨੇ ਹਮਲਾਵਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲੀਸ ਨੇ ਊਸ ਨੂੰ ਗੋਲੀ ਮਾਰੀ ਸੀ ਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਹ ਜ਼ਿੰਦਾ ਸੀ। ਗਿਰਜਾਘਰ ਵਿੱਚ ਮਾਰੇ ਗਏ ਲੋਕਾਂ ਵਿਚੋਂ ਇਕ ਨੂੰ ਚਰਚ ਦਾ ਵਾਰਡਨ ਸੀ।