ਪੈਰਿਸ: ਦੱਖਣੀ ਫਰਾਂਸ ਵਿਚ ਆਪਣੀ ਸਾਥਣ ਨੂੰ ਕੁੱਟਣ ਤੇ ਬੰਧਕ ਬਣਾਉਣ ਵਾਲੇ ਬੰਦੂਕਧਾਰੀ ਨੇ ਤਿੰਨ ਪੁਲੀਸ ਕਰਮੀਆਂ ਦੀ ਹੱਤਿਆ ਕਰ ਦਿੱਤੀ। ਇਹ ਪੁਲੀਸ ਕਰਮੀ ਬੰਧਕ ਮਹਿਲਾ ਦੇ ਬਚਾਅ ਲਈ ਆਏ ਸਨ। ਬੰਦੂਕਧਾਰੀ ਮੌਕੇ ਤੋਂ ਫਰਾਰ ਹੋ ਗਿਆ ਤੇ ਉਸ ਨੂੰ ਲੱਭਣ ਲਈ ਵੱਡੀ ਮੁਹਿੰਮ ਆਰੰਭੀ ਗਈ, ਪਰ ਬਾਅਦ ਵਿਚ ਉਹ ਮ੍ਰਿਤਕ ਪਾਇਆ ਗਿਆ। ਫਰਾਂਸੀਸੀ ਗ੍ਰਹਿ ਮੰਤਰੀ ਜੇਰਾਰਡ ਦਰਮੈਨਿਨ ਨੇ ਲਿਓਨ ਨੇੜਲੇ ਕਸਬੇ ਵਿਚ ਘਟਨਾ ਸਥਾਨ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ। ਵੇਰਵਿਆਂ ਮੁਤਾਬਕ ਔਰਤ ਨੇ ਸਾਥੀ ਵੱਲੋਂ ਧਮਕੀਆਂ ਮਿਲਣ ’ਤੇ ਪੁਲੀਸ ਦੀ ਮਦਦ ਮੰਗੀ ਸੀ। ਲੰਮਾ ਸਮਾਂ ਚੱਲੇ ਟਕਰਾਅ ਵਿਚ ਤਿੰਨ ਪੁਲੀਸ ਕਰਮੀ ਮਾਰੇ ਗਏ ਤੇ ਇਕ ਫੱਟੜ ਹੋ ਗਿਆ। ਇਸ ਤੋਂ ਬਾਅਦ 300 ਪੁਲੀਸ ਮੁਲਾਜ਼ਮਾਂ ਨੂੰ ਉਸ ਦੀ ਭਾਲ ਵਿਚ ਲਾਇਆ ਗਿਆ ਤੇ ਉਹ ਮ੍ਰਿਤਕ ਪਾਇਆ ਗਿਆ। ਮਹਿਲਾ ਨੂੰ ਪੁਲੀਸ ਨੇ ਸੁਰੱਖਿਆ ਦਿੱਤੀ ਹੈ।
-ਏਪੀ