ਲਾਹੌਰ: ਮੁੰਬਈ ਦਹਿਸ਼ਤੀ ਹਮਲੇ ਦੇ ਸਰਗਨੇ ਅਤੇ ਦਹਿਸ਼ਤੀ ਸੰਗਠਨ ਜਮਾਤ-ਉਦ-ਦਵਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਅੱਜ ਪਾਕਿਸਤਾਨ ਦੀ ਦਹਿਸ਼ਤਗਰਦੀ-ਵਿਰੋਧੀ ਅਦਾਲਤ (ਏਟੀਸੀ) ਨੇ ਦਹਿਸ਼ਤੀ ਗਤੀਵਿਧੀਆਂ ਲਈ ਵਿੱਤ ਦੇ ਇੱਕ ਹੋਰ ਮਾਮਲੇ ਵਿੱਚ ਸਾਢੇ 15 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਲਾਹੌਰ ਦੀ ਏਟੀਸੀ ਨੇ ਸਈਦ ਨੂੰ ਦੋ ਲੱਖ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। 70 ਵਰ੍ਹਿਆਂ ਦੇ ਇਸ ਕੱਟੜ ਆਗੂ ਨੂੰ ਪਹਿਲਾਂ ਦਹਿਸ਼ਤੀ ਗਤੀਵਿਧੀਆਂ ਲਈ ਵਿੱਤ ਦੇ ਚਾਰ ਕੇਸਾਂ ਵਿੱਚ 21 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹੁਣ ਸਈਦ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ 36 ਸਾਲਾਂ ਦੀ ਕੈਦ ਕੱਟੇਗਾ।
-ਪੀਟੀਆਈ