ਲੈਨਕਾਸਟਰ: ਅਮਰੀਕਾ ਦੇ ਡੱਲਾਸ ’ਚ ਘਰ ਵਿਚ ਗੋਲੀਆਂ ਚਲਾ ਰਹੇ ਵਿਅਕਤੀ ਨੂੰ ਪੁਲੀਸ ਨੇ ਹਲਾਕ ਕਰ ਦਿੱਤਾ। ਮਾਨਸਿਕ ਬਿਮਾਰੀ ਕਾਰਨ ਇਹ ਵਿਅਕਤੀ ਹਾਲ ਹੀ ਵਿਚ ਇਕ ਵਿਸ਼ੇਸ਼ ਇਲਾਜ ਕੇਂਦਰ ਤੋਂ ਘਰ ਆਇਆ ਸੀ। ਪੁਲੀਸ ਨੂੰ ਐਤਵਾਰ ਸੂਚਨਾ ਮਿਲੀ ਸੀ ਕਿ ਕਲੋਨ ਜੇ. ਹੋਰਟਨ (29) ਨੇ ਇਕ ਮਹਿਲਾ ਨੂੰ ਜ਼ਬਰਦਸਤੀ ਫੜਿਆ ਹੋਇਆ ਹੈ ਤੇ ਜਾਣ ਨਹੀਂ ਦੇ ਰਿਹਾ। ਉਹ ਨਸ਼ੇ ਵਿਚ ਸੀ ਤੇ ਉਸ ਦੀ ਮਾਨਸਿਕ ਹਾਲਤ ਵੀ ਠੀਕ ਨਹੀਂ ਸੀ। ਇਸ ਘਟਨਾ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ। ਸੋਮਵਾਰ ਸਵੇਰੇ ਪੁਲੀਸ ਨੂੰ ਸੂਚਨਾ ਦਿੱਤੀ ਗਈ ਕਿ ਡੱਲਾਸ ਦੇ ਇਕ ਘਰ ਵਿਚ ਵਿਅਕਤੀ ਗੋਲੀਆਂ ਚਲਾ ਰਿਹਾ ਹੈ ਤੇ ਉੱਥੇ ਦੋ ਬੱਚੇ ਵੀ ਹਨ। ਪੁਲੀਸ ਨੂੰ ਉੱਥੇ ਵੀ ਹੋਰਟਨ ਹੀ ਮਿਲਿਆ ਤੇ ਰੋਕਣ ਦੀ ਕੋਸ਼ਿਸ਼ ਦੌਰਾਨ ਉਹ ਮਾਰਿਆ ਗਿਆ। -ਏਪੀ