ਦੁਬਈ, 26 ਜੂਨ
ਯਮਨ ਦੇ ਹੂਤੀ ਬਾਗੀਆਂ ਵੱਲੋਂ ਅੱਜ ਤੜਕੇ ਅਦਨ ਦੀ ਖਾੜੀ ’ਚ ਇੱਕ ਸਮੁੰਦਰੀ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ ਜਦਕਿ ਬਾਗੀਆਂ ਨਾਲ ਸਬੰਧਤ ਇਰਾਕੀ ਲੜਾਕਿਆਂ ਵੱਲੋਂ ਕੀਤੇ ਗਏ ਇੱਕ ਵੱਖਰੇ ਹਮਲੇ ’ਚ ਦੱਖਣੀ ਇਜ਼ਰਾਈਲ ਦੇ ਸਾਹਿਲੀ ਸ਼ਹਿਰ ਇਲਾਤ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲੇ ਇੱਥੇ ਅੱਠ ਮਹੀਨੇ ਤੱਕ ਤਾਇਨਾਤ ਰਹੇ ਜੰਗੀ ਬੇੜੇ ਯੂਐੱਸਐੱਸ ਡਵਾਈਟ ਡੀ ਆਈਜ਼ਨਹਾਵਰ ਦੇ ਵਾਪਸ ਜਾਣ ਮਗਰੋਂ ਹੋਏ ਹਨ। ਇਹ ਬੇੜਾ ਹੂਤੀਆਂ ਦੇ ਹਮਲੇ ਰੋਕਣ ਤੇ ਅਮਰੀਕਾ ਦੀ ਜਵਾਬੀ ਕਾਰਵਾਈ ਲਈ ਤਾਇਨਾਤ ਕੀਤਾ ਗਿਆ ਸੀ। ਦੂਜੇ ਪਾਸੇ ਹੂਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਗਾਜ਼ਾ ਪੱਟੀ ’ਚ ਇਜ਼ਰਾਈਲ-ਹਮਾਸ ਜੰਗ ਖਤਮ ਨਹੀਂ ਹੋ ਜਾਂਦੀ। -ਪੀਟੀਆਈ