ਟੋਰਾਂਟੋ, 26 ਨਵੰਬਰ
ਟੋਰਾਂਟੋ ਪੁਲੀਸ ਨੇ ਤਕਰੀਬਨ ਤਿੰਨ ਸਾਲ ਪਹਿਲਾਂ ਦਵਾਈਆਂ ਬਣਾਉਣ ਵਾਲੀ ਕੈਨੇਡਿਆਈ ਕੰਪਨੀ ਦੇ ਅਰਬਪਤੀ ਬੈਰੀ ਸ਼ੇਰਮਨ ਅਤੇ ਉਸ ਦੀ ਪਤਨੀ ਨੂੰ ਕਤਲ ਕੀਤੇ ਜਾਣ ਦੇ ਮਾਮਲੇ ’ਚ ਇੱਕ ਵਿਅਕਤੀ ਦੀ ਸ਼ਨਾਖ਼ਤ ਕਰ ਲਈ ਹੈ। ਪੁਲੀਸ ਕਾਂਸਟੇਬਲ ਜੈਨੀਫਰਜੀਤ ਸਿੱਧੂ ਨੇ ਇਸ ਰਿਪੋਰਟ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਬੰਧਤ ਵਿਅਕਤੀ ਦੀ ਸ਼ਨਾਖਤ ਕਰ ਲਈ ਹੈ ਪਰ ਉਸ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ 15 ਦਸੰਬਰ 2017 ’ਚ ਜੈਨਰਿਕ ਦਵਾਈਆਂ ਬਣਾਉਣ ਵਾਲੀ ਕੰਪਨੀ ਐਪੋਟੈਕਸ ਦੇ ਸੰਸਥਾਪਕ ਸ਼ੇਰਮਨ ਤੇ ਉਸ ਦੀ ਪਤਨੀ ਹਨੀ ਟੋਰਾਂਟੋ ਸਥਿਤ ਆਪਣੇ ਘਰ ਅੰਦਰ ਮ੍ਰਿਤਕ ਮਿਲੇ ਸੀ। ਟੋਰਾਂਟੋਂ ’ਚ ਇਸ ਜੋੜੇ ਦੇ ਕਤਲ ਨਾਲ ਇੱਥੋਂ ਦੇ ਅਮੀਰ ਵਰਗ ਦੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਸੀ।
-ਏਪੀ