ਵਾਸ਼ਿੰਗਟਨ: ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਤੇ ਵਿਸ਼ਵ ਬੈਂਕ ਦੀ ਮੰਤਰੀ ਪੱਧਰ ਦੀ ਸਾਂਝੀ ਕਮੇਟੀ ਨੇ ਦੋਵਾਂ ਵਿੱਤੀ ਸੰਸਥਾਵਾਂ ਨੂੰ ਬੇਨਤੀ ਕੀਤੀ ਹੈ ਕਿ ਸਾਰੇ ਮੁਲਕਾਂ ਵਿਚ ਸਮੇਂ ਸਿਰ ਸੁਰੱਖਿਅਤ ਤੇ ਅਸਰਦਾਰ ਕੋਵਿਡ ਵੈਕਸੀਨ ਪਹੁੰਚਾਉਣ ਲਈ ਕਦਮ ਚੁੱਕੇ ਜਾਣ। ਕਮੇਟੀ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਦੇ ਅਸਰ ਆਉਂਦੇ ਕਈ ਸਾਲਾਂ ਤੱਕ ਮਹਿਸੂਸ ਕੀਤੇ ਜਾਣਗੇ। ਵੈਕਸੀਨ ਨੂੰ ਸਮੇਂ ਸਿਰ ਸਾਰੇ ਮੁਲਕਾਂ ਵਿਚ ਪਹੁੰਚਾਉਣਾ ਜ਼ਰੂਰੀ ਹੈ ਤਾਂ ਹੀ ਮਹਾਮਾਰੀ ਦਾ ਅੰਤ ਹੋ ਸਕੇਗਾ। ਆਈਐਮਐਫ ਤੇ ਵਿਸ਼ਵ ਬੈਂਕ ਦੀ ਇੱਥੇ ਹੋਈ ਬੈਠਕ ਤੋਂ ਬਾਅਦ ਵਿਕਾਸ ਸਬੰਧੀ ਕਮੇਟੀ ਨੇ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਟੀਕਾਕਰਨ ਮੁਹਿੰਮਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਲਮੀ ਆਰਥਿਕਤਾ ਰਿਕਵਰੀ ਵੱਲ ਵੱਧ ਰਹੀ ਹੈ। -ਪੀਟੀਆਈ