ਕੋਲੰਬੋ, 1 ਸਤੰਬਰ
ਕੌਮਾਂਤਰੀ ਮੁਦਰਾ ਕੋਸ਼ (ਆਈਐਮਐਫ) ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਨੂੰ ਸ਼ੁਰੂਆਤੀ ਸਮਝੌਤੇ ਤਹਿਤ 2.9 ਅਰਬ ਡਾਲਰ ਦਾ ਕਰਜ਼ ਦੇਣ ਲਈ ਰਾਜ਼ੀ ਹੋ ਗਿਆ ਹੈ। ਆਈਐਮਐਫ ਨੇ ਅੱਜ ਇਹ ਜਾਣਕਾਰੀ ਦਿੱਤੀ। ਆਈਐਮਐਫ ਨੇ ਇਕ ਬਿਆਨ ਵਿੱਚ ਕਿਹਾ, ‘‘ਆਈਐਮਐਫ ਅਤੇ ਸ੍ਰੀਲੰਕਾ ਦੇ ਅਧਿਕਾਰੀ ਸੰਕਟ ਵਿੱਚ ਘਿਰੇ ਮੁਲਕ ਦੀਆਂ ਆਰਥਿਕ ਨੀਤੀਆਂ ਨੂੰ ਹੁਲਾਰਾ ਦੇਣ ਲਈ ਸਮਝੌਤੇ ਲਈ ਸਹਿਮਤ ਹੋਏ ਹਨ। ਇਸ ਵਿਵਸਥਾ ਨਾਲ ਵਿਸਥਾਰਤ ਫੰਡ ਸਹੂਲਤ (ਈਐਫਐਫ) ਵਿਚ 48 ਮਹੀਨਿਆਂ ਦੌਰਾਨ 2.9 ਅਰਬ ਡਾਲਕ ਦਿੱਤੇ ਜਾਣਗੇ।’’ ਇਸ ਵਿੱਚ ਕਿਹਾ ਗਿਆ ਹੈ ਕਿ ਇਸ ਮਦਦ ਦਾ ਉਦੇਸ਼ ਸ੍ਰੀਲੰਕਾ ਵਿੱਚ ਵਿਆਪਕ ਆਰਥਿਕ ਸਥਿਰਤਾ, ਕਰਜ਼ ਸਥਿਰਤਾ ਅਤੇ ਇਸ ਦੇ ਨਾਲ ਨਾਲ ਵਿੱਤੀ ਸਥਿਰਤਾ ਕਾਇਮ ਰੱਖਣਾ ਹੈ। ਮਾਲੀ ਮਦਦ ਦੇਣ ਤੋਂ ਪਹਿਲਾਂ ਆਈਐਮਐਫ ਨੇ ਸ੍ਰੀਲੰਕਾ ਨੂੰ ਕਈ ਸੁਧਾਰਵਾਦੀ ਕਦਮ ਚੁੱਕਣ ਲਈ ਕਿਹਾ ਸੀ। –ਏਜੰਸੀ