ਇਸਲਾਮਾਬਾਦ, 31 ਅਕਤੂਬਰ
ਪਾਕਿਸਤਾਨ ਸਰਕਾਰ ਤੇ ਪਾਬੰਦੀ ਅਧੀਨ ਪਾਰਟੀ ਤਹਿਰੀਕ-ਏ-ਲਬਾਇਕ ਪਾਕਿਸਤਾਨ (ਟੀਐਲਪੀ) ਵਿਚਾਲੇ ਲੰਮੀ ਗੱਲਬਾਤ ਤੋਂ ਬਾਅਦ ਸਮਝੌਤਾ ਹੋ ਗਿਆ ਹੈ। ਪਾਰਟੀ ਦੇ ਕਾਰਕੁਨ ਕਈ ਦਿਨ ਤੋਂ ਰੋਸ ਮੁਜ਼ਾਹਰੇ ਕਰ ਰਹੇ ਸਨ ਤੇ ਪਾਰਟੀ ਪ੍ਰਧਾਨ ਦੀ ਰਿਹਾਈ ਮੰਗ ਰਹੇ ਸਨ। ਉਹ ਫਰਾਂਸੀਸੀ ਰਾਜਦੂਤ ਨੂੰ ਦੇਸ਼ ਵਿਚੋਂ ਕੱਢਣ ਦੀ ਮੰਗ ਵੀ ਕਰ ਰਹੇ ਸਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਗਠਿਤ ਟੀਮ ਨੇ ਮਾਮਲੇ ’ਤੇ ਟੀਐਲਪੀ ਨਾਲ ਸਹਿਮਤੀ ਬਣਾ ਲਈ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਇਮਰਾਨ ਸਰਕਾਰ ਨੇ ਫਰਾਂਸ ਦੇ ਰਾਜਦੂਤ ਨੂੰ ਕੱਢਣ ਤੋਂ ਇਨਕਾਰ ਕਰ ਦਿੱਤਾ ਸੀ।