ਵਿਏਨਾ, 4 ਅਕਤੂਬਰ
ਭਾਰਤ ਤੇ ਦੱਖਣੀ ਅਫਰੀਕਾ ਨੇ ਵਿਸ਼ਵ ਕਾਰੋਬਾਰ ਸੰਸਥਾ (ਡਬਲਯੂਟੀਓ) ਤੋਂ ਮੰਗ ਕੀਤੀ ਹੈ ਕਿ ਬੌਧਿਕ ਜਾਇਦਾਦ ਸਬੰਧੀ ਕਾਨੂੰਨ ਮੁਆਫ਼ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਵਿਕਾਸਸ਼ੀਲ ਮੁਲਕ ਵੀ ਕੋਵਿਡ-19 ਦੀ ਦਵਾਈ ਦਾ ਉਤਪਾਦਨ ਤੇ ਦਰਾਮਦ ਕਰ ਸਕਣ। ਦੋਵਾਂ ਮੁਲਕਾਂ ਨੇ ਆਲਮੀ ਸੰਸਥਾ ਨੂੰ ਇਸ ਸਬੰਧੀ ਪੱਤਰ ਲਿਖਿਆ ਹੈ। ਆਪਣੇ ਪੱਤਰ ’ਚ ਦੋਵਾਂ ਮੁਲਕਾਂ ਨੇ ਕਿਹਾ ਕਿ ਕੋਵਿਡ-19 ਦੇ ਇਲਾਜ ਲਈ ਨਵੀਆਂ ਵੈਕਸੀਨਾਂ ਤਿਆਰ ਹੋ ਰਹੀਆਂ ਹਨ ਤੇ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਵੈਕਸੀਨ ਕਿੰਨੀ ਮਾਤਰਾ ਅਤੇ ਕਿੰਨੀ ਵਾਜਬ ਕੀਮਤ ’ਤੇ ਮੁਹੱਈਆ ਹੋਵੇਗੀ। ਵਿਕਾਸਸ਼ੀਲ ਦੇਸ਼ ਕਰੋਨਾ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਤੇ ਬੌਧਿਕ ਜਾਇਦਾਦ ਦੇ ਕਾਨੂੰਨ ਕਾਰਨ ਉਨ੍ਹਾਂ ਨੂੰ ਵਾਜਬਿ ਕੀਮਤ ’ਤੇ ਕਰੋਨਾ ਦੀ ਵੈਕਸੀਨ ਮਿਲਣ ’ਚ ਅੜਿੱਕਾ ਪੈ ਸਕਦਾ ਹੈ।
-ਰਾਇਟਰਜ਼